ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਹੀਦਾ ਹੈ ਤੇ ਇਸਦਾ ਇਕ ਹੀ ਸਾਧਨ ਹੈ ਕਿ ਉਸ ਨੂੰ ਬਾਦਸ਼ਾਹ ਦੀ ਮਰਜ਼ੀ ਮੰਨਣ 'ਤੇ ਮਜਬੂਰ ਕੀਤਾ ਜਾਏ, ਜਿਸ ਕਰਕੇ ਉਸ ਦੇ ਸ਼ਰਧਾਲੂ, ਫ਼ਕੀਰ ਦੀ ਕਾਇਰਤਾ ਤੱਕ, ਆਪੇ ਉਪਰਾਮ ਹੋ ਪਿੰਡ ਜਾਣਗੇ। ਚੁਨਾਂਚਿ ਸੁਲਤਾਨ ਨੇ ਨਾਮਦੇਵ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕਿਹਾ, “ਉਹ ਰਾਮ ਨੂੰ ਛੱਡ ਕੇ ਖ਼ੁਦਾ ਦਾ ਭਜਨ ਕਰੇ। ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥ (ਭੈਰਉ ਨਾਮਦੇਵ, ਪੰਨਾ ੧੧੬੫) ਇਸ ਮੁਤਾਲਬੇ ਦੇ ਕੁਛ ਅਰਥ ਹੀ ਨਹੀਂ ਸਨ। ਬ੍ਰਹਮਗਿਆਨੀ ਸੰਤ ਦੀ ਨਿਗਾਹ ਵਿਚ ਰਾਮ ਤੇ ਖ਼ੁਦਾ ਦੋਵੇਂ ਇਕ ਪਰਮੇਸ਼੍ਵਰ ਦੇ ਹੀ ਨਾਮ ਸਨ। ਪਰ ਖ਼ੁਦਾ ਤੇ ਖ਼ੁਦਾਪ੍ਰਸਤੀ ਦਾ ਕੋਈ ਸਵਾਲ ਹੀ ਨਹੀਂ ਸੀ, ਓਥੇ ਤਾਂ ਨੀਤੀ ਦੀਆਂ ਚਾਲਾਂ ਮਜ਼ਹਬ ਦੀ ਓਟ ਵਿਚ ਚਲੀਆਂ ਜਾ ਰਹੀਆਂ ਸਨ। ਓਥੇ ਤਾਂ ਬਗ਼ਾਵਤ ਦੇ ਭੈ ਕਰਕੇ ਕਮਜ਼ੋਰ ਮੁਸਲਮਾਨ ਹਾਕਮ, ਕਿਸੇ ਹਿੰਦੂ ਦੀ ਵਡਿਆਈ ਤੇ ਰਸੂਖ਼ ਵੇਖ ਹੀ ਨਹੀਂ ਸੀ ਸੁਖਾਂਦਾ। ਚੁਨਾਂਚਿ ਨਾਮਦੇਵ ਜੀ ਨੇ ਖ਼ੁਦਾ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, “ਮੈਂ ਰਾਮ ਨਾਮ ਨਹੀਂ ਛੱਡਾਂਗਾ, ਪ੍ਰਾਣ ਭਾਵੇਂ ਚਲੇ ਜਾਣ।” ਏਥੋਂ ਤਕ ਕਿ ਨਾਮਦੇਵ ਦੀ ਮਾਂ ਭੀ ਉਹਨਾਂ ਨੂੰ ਸਮਝਾਉਣ ਆਈ ਤੇ ਕਹਿਣ ਲੱਗੀ-“ਪੁੱਤਰ! ਤੂੰ ਰਾਮ ਰਾਮ ਨੂੰ ਛੱਡ ਕੇ ਖ਼ੁਦਾ ਖ਼ੁਦਾ ਭੋਜਨ ਕਿਉਂ ਨਹੀਂ ਕਰਦਾ, ਇਸ ਵਿਚ ਕੀ ਫ਼ਰਕ ਹੈ ? ਨਾਮਦੇਵ ਜੀ ਨੇ ਮੋਹ-ਆਤਰ ਮਾਂ ਦੀ ਸਿੱਖਿਆ ਤੇ ਨਾ ਸਿਰਫ਼ ਇਨਕਾਰ ਕਰ ਦਿੱਤਾ, ਸਗੋਂ ਇਹ ਵੀ ਕਿਹਾ ਕਿ ਅਜਿਹੀ ਢਹਿੰਦੀ ਕਲਾ ਦੀ ਗੱਲ ਕਰਨ ਕਰਕੇ, ਨਾ ਤੂੰ ਮੇਰੀ ਮਾਂ ਰਹੀ ਹੈਂ ਤੇ ਨਾ ਮੈਂ ਤੇਰਾ ਪੁੱਤਰ। ਆਖ਼ਰ ਸੁਲਤਾਨ ਨੇ ਨਾਮਦੇਵ ਨੂੰ ਮੁਸ਼ਕਾਂ ਕੱਸ ਕੇ ਹਾਥੀ ਅੱਗੇ ਸੁੱਟ ਦਿੱਤਾ। ਜਦੋਂ ਬਦਮਸਤ ਮਾਰੂ ਹਾਥੀ ਨਾਮਦੇਵ ਜੀ ਵੱਲ ਵਧਿਆ ਤਾਂ ਸੰਤ ਨੇ ਮਜ਼ਬੂਤ ਮਨ ਤੇ ਪਿਆਰ ਭਰੋ ਨੈਣਾਂ ਨਾਲ ਹਾਥੀ ਵੱਲ ਤਕਿਆ, ਪਸ਼ੂ ਮਨ ਭੀ ਪਿਆਰ ਦੇ ਅਸਰ ਤੋਂ ਨਾ ਬਚ ਸਕਿਆ। ਹਾਥੀ ਉਹਨੂੰ ਕੁਚਲਣ ਦੀ ਥਾਂ ਕੋਲ ਖਲੋ ਪਿਆਰ ਕਰਨ ਲਗ ਪਿਆ ਤੇ ਪਸ਼ੂ ਦੇ ਪਿਛੇ ਲੱਗ ਮਹਾਂ-ਪਸ਼ੂ ਸੁਲਤਾਨ ਲੋਧੀ ਨੇ ਵੀ ਭਗਤ ਜੀ ਦੀ ਸਚਾਈ ਦੇ ਸਾਹਮਣੇ ਸਿਰ ਝੁਕਾ ਦਿੱਤਾ। ਇਹ ਤਾਂ ਸੀ ਜ਼ਿਕਰ ਉਹਨਾਂ ਸੰਤਾਂ ਦਾ, ਜੋ ਇਸ ਚੜ੍ਹਦੀ ਕਲਾ ਦਾ ਵਿਅਕਤੀਗਤ ਵਰਤਾਰਾ ਵਰਤਦੇ ਹਨ। ਜੋ ਏਦੋਂ ਵੀ ਥੋੜ੍ਹਾ ਜਿਹਾ ਅਗਾਂਹ ਵਧਦੇ ਹਨ, ਉਹ ਕਰਮ ਖੇਤਰ ਵਿਚ ਬੀਰ-ਕਿਰਿਆ ਕਰਦੇ ਹਨ, ਉਹਨਾਂ ਨੂੰ ਸ੍ਰੀ ਜਪੁਜੀ ਸਾਹਿਬ ਵਿਚ ‘ਜੋਧ ਮਹਾ ਬਲ ਸੂਰ' ਕਿਹਾ ਗਿਆ ਹੈ। ਉਹਨਾਂ ਦਾ ਮੁਕਾਮ ‘ਕਰਮ ਖੰਡ' ਤੇ ਰੱਬੀ ਬਖਸ਼ਸ਼ ਦੀ ਬਰਖਾ ਸਦਾ ਉਹਨਾਂ ਦੇ ਸਿਰ 'ਤੇ ਹੁੰਦੀ ਰਹਿੰਦੀ ਹੈ, ਧਰਮ ਯੁੱਧ ਉਹਨਾਂ ਦਾ ਅਭਿਆਸ ਹੁੰਦਾ ਹੈ। ਉਹ ਮਾਲਾ ਦੇ ਮਣਕਿਆਂ ਦੀ ਥਾਂ ਸ਼ਸਤਰ ਫੇਰਦੇ ਹਨ, ਮੰਦਰਾਂ ਦੀ ਥਾਂ ਮੈਦਾਨ ਵਿਚ ਕਿਰਤ ਕਰਦੇ ਹਨ, ਉਹ ਅਤਿ ਪਵਿੱਤਰ ਹਨ, ਉਹਨਾਂ ਦਾ ਰੁਤਬਾ ਅਤਿ ਉੱਚਾ ਹੈ। ਸਿਮਰਨ ਬਲ ਸੀਨੇ ਵਿਚ ਤੇ ਸਰੀਰਕ ਬਲ ਭਜਾਂ ਵਿਚ ਠਾਠਾਂ ਮਾਰਦਾ ਰਹਿੰਦਾ ਹੈ, ਉਹਨਾਂ ਦੀ ਸੰਗਤ ਨਾਲ ਮਨ ਪਵਿੱਤਰ ਹੁੰਦੇ ਤੇ ਸੰਸਾਰ ਦੇ ਪਾਪ ਕੱਟੀਦੇ ਹਨ : ਪ੍ਰੇਮ ਸੋਂ ਨੀਰ ਬਹੇ ਜਸ ਗਾਵਤ, ਨਾਚਤ ਸੁਵੈਤ ਚਲੈ ਸਭ ਅੰਗਾ। ਕੈ ਰਣ ਗਹਿ ਖਗ ਭਲੀ ਬਿਧ ਸਿਉਂ ਅਤਿ ਲਹੂ ਸਿਉਂ ਘਾਵ ਚਲੈ ਅਰਧੰਗਾ। १३२ Sri Satguru Jagjit Singh Ji eLibrary NamdhariElibrary@gmail.com