ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊਂ. ਪੰਡਿਤ ਮੁਲਾਂ ਜੋ ਲਿਖ ਦੀਆ, ਛਾਡਿ ਚਲੇ ਹਮ ਕਛੂ ਨ ਲੀਆ ॥ ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (ਭੈਰਉ ਕਬੀਰ, ਪੰਨਾ ੧੧੫੯) ਭੈਰਉ ਮ: ੫, ਪੰਨਾ ੧੧੩੬) ਕਬੀਰ ਸਾਹਿਬ ਦੇ ਵਿਰੋਧ ਵਿਚ, ਬ੍ਰਾਹਮਣਾਂ ਤੇ ਆਮ ਜਨਤਾ ਤੋਂ ਬਿਨਾਂ ਉਹਨਾਂ ਦੀ ਮਾਂ ਵੀ ਸ਼ਾਮਲ ਸੀ। ਬਿਰਧ ਨੂੰ ਇਸ ਗੱਲ 'ਤੇ ਬਹੁਤ ਰੋਸ ਸੀ ਕਿ ਕਬੀਰ ਸਾਹਿਬ ਸਿਮਰਨ ਵੱਲ ਵਧੇਰੇ ਸਮਾਂ ਦੇਂਦੇ ਹਨ ਤੇ ਕਿਰਤ ਵੱਲ ਘੱਟ ਤੇ ਜੋ ਕੁਝ ਕਮਾਉਂਦੇ ਵੀ ਹਨ ਉਹ ਅਤਿਥੀ ਲੋੜਵੰਦਾਂ ਨੂੰ ਖੁਆ ਛੱਡਦੇ ਹਨ : ਜਬ ਕੀ ਮਾਲਾ ਲਈ ਨਿਪੂਤੇ, ਤਬ ਤੋ ਸੁਖੁ ਨ ਭਇਓ.....॥ ਇਨਿ ਮੁੰਡੀਏ ਖੋਏ, ਇਹੁ ਮੁੰਡੀਆ ਕਿਉਂ ਨਾ ਮੋਇਓ ॥ ਸਾਂਤ ਸੂਤ (ਬਿਲਾਵਲੁ ਕਬੀਰ, ਪੰਨਾ ੮੫੬) ਪਰ ਕਬੀਰ ਸਾਹਿਬ ਮਾਤਾ ਦੀ ਮੁਖ਼ਾਲਫ਼ਤ ਨੂੰ ਵੀ ਹੱਸ ਕੇ ਟਾਲ ਛੱਡਦੇ ਤੇ ਉਸ ਨੂੰ ਵੀ ਨਿਸਚਾ ਕਰਾਉਂਦੇ ਕਿ ਸਭ ਦਾ ਪਾਲਣਹਾਰ ਪ੍ਰਭੂ ਕਹਤ ਕਬੀਰੁ ਸੁਨਹੁ ਮੇਰੀ ਮਾਈ॥ ਹਮਰਾ ਇਨ ਕਾ ਦਾਤਾ ਏਕੁ ਰਘੁਰਾਈ॥ ਹੈ : (ਗੂਜਰੀ ਕਬੀਰ, ਪੰਨਾ ੫੨੪) ਭਾਰਤ ਤੋਂ ਬਾਹਰ ਦੂਸਰੇ ਦੇਸ਼ਾਂ ਵਿਚ ਵੀ ਇਸ ਮਤ ਦੇ ਬਹੁਤ ਫ਼ਕੀਰ ਹੋਏ ਹਨ, ਜਿਨ੍ਹਾਂ ਵਿਚ ਨਾਮ ਸਿਮਰਨ ਅਭਿਆਸ ਨੇ ਮਸਤੀਆਂ ਤੇ ਬੇਪਰਵਾਹੀਆਂ ਪੈਦਾ ਕੀਤੀਆਂ। ਉਹ ਖ਼ਲਕਤ ਦੀ ਨਿੰਦਾ ਉਸਤਤ ਤੋਂ ਉਤਾਂਹ ਹੋ ਸਭ ਨੂੰ ਖਰੀਆਂ ਖਰੀਆਂ ਸੁਣਾ ਗਏ। ਉਹਨਾਂ ਨੇ ਭਾਰੇ ਤਸੀਹੇ ਸਹੇ ਪਰ ਸੱਚ ਕਹਿਣੋਂ ਨਾ ਟਲੇ। ਨਮਰੂਦ ਦੀ ਸਭਾ ਵਿਚ ਇਬਰਾਹੀਮ, ਫਰਊਨ ਦੇ ਦਰਬਾਰ ਵਿਚ ਮੂਸਾ, ਯੂਰੋਸ਼ਲਮ ਦੇ ਮਹੰਤਾਂ ਦੇ ਮੁਕਾਬਲੇ ਤੇ ਈਸਾ, ਮੁਫ਼ਤੀਆ ਦੇ ਮੂੰਹ ਤੇ ਸ਼ਮਸ ਤਬਰੇਜ਼ੀ, ਖ਼ਲੀਫ਼ਾ ਦੀ ਮਰਜ਼ੀ ਦੇ ਖ਼ਿਲਾਫ਼ ਮਨਸੂਰ ਤੇ ਉਹਨਾਂ ਦੇ ਹੋਰ ਸਾਥੀ ਇਸ ਚੜ੍ਹਦੀ ਕਲਾ ਦੇ ਆਸਰੇ ਹੀ ਸੱਚਾਈ 'ਤੇ ਦ੍ਰਿੜ੍ਹ ਰਹਿ ਪ੍ਰਾਣਾਂ ਦੀਆਂ ਬਾਜ਼ੀਆਂ ਖੇਲ ਗਏ। ਸਤਿਵਾਦੀਆਂ ਦੇ ਵਿਰੁੱਧ ਨਿਰੀ ਪਰੋਹਤ ਜਮਾਤ ਤੋਂ ਉਹਨਾਂ ਦੇ ਮਗਰ ਲੱਗਾ ਹੋਇਆ ਰੀਤਾਂ-ਰਸਮਾਂ ਦੇ ਰੱਸੇ ਬੱਝਾ ਸਮਾਜ ਹੀ ਨਹੀਂ ਹੁੰਦਾ, ਸਗੋਂ ਬਹੁਤ ਵਾਰੀ ਹਕੂਮਤ ਭੀ ਸਭਿਆਚਾਰਾਂ ਦੇ ਵਿਰੁੱਧ ਭੜਕ ਉੱਠਦੀ ਹੈ। ਖ਼ਾਸ ਤੌਰ 'ਤੇ ਕਮਜ਼ੋਰ ਹਕੂਮਤਾਂ, ਜਿਨ੍ਹਾਂ ਨੂੰ ਹਰ ਵਕਤ ਬਗ਼ਾਵਤ ਦਾ ਡਰ ਰਹਿੰਦਾ ਹੈ ਤੇ ਉਹਨਾਂ ਦੇ ਕਾਇਰ ਕ੍ਰੋਧੀ ਹਾਕਮ, ਸਚਿਆਰਾਂ ਨੂੰ ਜ਼ੇਰ ਕਰਨ ਤੇ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਛੇਤੀ ਹੀ ਤਿਆਰ ਹੋ ਪੈਂਦੇ ਹਨ, ਪਰ ਪੇਸ਼ ਉਹਨਾਂ ਦੀ ਵੀ ਕੁਝ ਨਹੀਂ ਜਾਂਦੀ। ਅਜਿਹੇ ਹੀ ਕਮਜ਼ੋਰ ਕਾਇਰ ਤੇ ਮੁਤਅੱਸਬ ਹਾਕਮਾਂ ਵਿਚੋਂ ਦਿੱਲੀ ਦਾ ਇਕ ਸਿਕੰਦਰ ਲੋਧੀ ਬਾਦਸ਼ਾਹ ਵੀ ਸੀ।ਜਿਸ ਦੇ ਕੋਲ ਮੁਤਅੱਸਬ ਮੁਲਾਣਿਆਂ ਨੇ ਭਗਤ ਨਾਮਦੇਵ ਜੀ ਦੀ ਸ਼ਿਕਾਇਤ ਕੀਤੀ ਕਿ ਉਹ ਹਿੰਦੂ ਫ਼ਕੀਰੀ ਦੇ ਬਲ ਕਰਕੇ ਬੜਾ ਰਸੂਖ਼ ਪਕੜ ਰਿਹਾ ਹੈ। ਉਸਦਾ ਜ਼ੋਰ ਤੋੜਨਾ Sri Satguru Jagjit Singh Ji eLibrary १३१ NamdhariElibrary@gmail.com