ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਗਦਾ ਹੈ ਕਿ ਸੱਚੇ ਬੀਰ ਕਦੀ ਵੀ ਕ੍ਰੋਧ ਆਤੁਰ ਹੋ ਕਿਸੇ ਨੂੰ ਨਹੀਂ ਮਾਰਦੇ। 'ਮੋਹਸਿਨ ਫ਼ਾਨੀ ਨੇ ਦਬਿਸਤਾਨੇ ਮਜ਼ਾਹਿਬ ਵਿਚ ਇਉਂ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਕਦੀ ਕ੍ਰੋਧ ਵਿਚ ਆ ਕੇ ਨਹੀਂ ਸਨ ਲੜਦੇ। ਉਹ ਯੁੱਧ ਸਮੇਂ ਹਮੇਸ਼ਾ ਖਿੜਾਉ ਵਿਚ ਰਹਿੰਦੇ ਸਨ। ਦਸਦਾ ਹੈ ਕਿ ਇਕ ਸਮੇਂ ਕਿਸੇ ਮੁਖ਼ਾਲਫ਼ ਸੂਰਮੇ ਨੂੰ ਸਤਿਗੁਰਾਂ ਨੇ ਪਹਿਲਾ ਵਾਰ ਕਰਨ ਦੀ ਆਗਿਆ ਦਿੱਤੀ। ਸਤਿਗੁਰਾਂ ਨੇ ਵਾਰ ਢਾਲ 'ਤੇ ਰੋਕ ਲਿਆ ਤੇ ਕਿਹਾ-ਤਲਵਾਰ ਇਸ ਤਰ੍ਹਾਂ ਨਹੀਂ ਮਾਰੀਦੀ, ਇਸ ਤਰ੍ਹਾਂ ਮਾਰੀਦੀ ਹੈ," ਇਤਨਾ ਕਹਿ ਤਲਵਾਰ ਨਾਲ ਮੁਖ਼ਾਲਫ਼ ਦਾ ਸਿਰ ਉਡਾ ਦਿੱਤਾ। ਚਨਾ ਨਮੀ ਜਨੰਦ—ਜ਼ਦਨ ਦੀਨ ਅਸਤ (ਦਬਿਸਤਾਨੇ ਮਜ਼ਾਹਿਬ) ਫ਼ਾਨੀ ਕਹਿੰਦਾ ਹੈ ਕਿ ਇਉਂ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਗੁਰੂ ਕਿਸੇ ਨੂੰ ਤਲਵਾਰ ਦੇ ਹੱਥ ਸਿਖਾ ਰਿਹਾ ਹੁੰਦਾ ਹੈ ਤੇ ਹੈਸੀ ਭੀ ਠੀਕ। ਗੁਰੂ, ਨਾਮ ਜੋ ਉਸਤਾਦ ਦਾ ਹੋਇਆ। ਇਸ ਗੁਰੂ ਸਾਹਿਬ ਦੇ ਸਮਕਾਲੀ ਦੀ ਲਿਖਤ ਤੋਂ ਬਿਨਾਂ, ਜੋ ਉਹਨਾਂ ਦੇ ਦਰਬਾਰ ਵਿਚ ਖ਼ੁਦ ਭੀ ਕਈ ਵੇਰ ਆਇਆ ਸੀ, ਸਤਿਗੁਰਾਂ ਦਾ ਪੈਂਦੇ ਖ਼ਾਂ ਨਾਲ ਉਸ ਦੇ ਅੰਤਮ ਸਮੇਂ ਸਲੂਕ, ਬੀਰ ਦੀ ਕ੍ਰੋਧ ਰਹਿਤ ਕਿਰਿਆ ਦੀ ਸਹੀ ਤਸਵੀਰ ਹੈ। ਪੈਂਦੇ ਖ਼ਾਂ ਕੌਣ ਸੀ ? ਮਾਂ ਪਿਓ ਬਾਹਿਰਾ, ਇਕ ਯਤੀਮ ਪਠਾਣ ਬੱਚਾ, ਜਿਸ ਨੂੰ ਸਤਿਗੁਰਾਂ ਦਇਆ ਕਰ ਕੇ ਪਾਲਿਆ, ਪਹਿਲਵਾਨ ਬਣਾਇਆ, ਸ਼ਸਤਰ ਵਿੱਦਿਆ ਸਿਖਾਈ ਤੇ ਵਿਆਹ-ਵਰ-ਘਰ- ਨਾਰ ਵਾਲਾ ਕੀਤਾ। ਪਰ ਨਾਸ਼ੁਕਰੇ ਪੈਂਦੇ ਖ਼ਾਂ ਨੇ ਸਹੁਰਿਆਂ ਦੀ ਕੁਸੰਗਤ ਦੇ ਜ਼ੇਰੇ ਅਸਰ ਉਮਰ ਭਰ ਦੇ ਅਹਿਸਾਨ ਨੂੰ ਭੁੱਲ, ਸਤਿਗੁਰਾਂ ਦੇ ਵਿਰੋਧੀਆਂ ਨਾਲ ਸਾਜ਼ ਬਾਜ਼ ਕਰ ਸਿੱਖਾਂ 'ਤੇ ਫ਼ੌਜ ਚੜ੍ਹਾ ਲਿਆਂਦੀ। ਯੁਧ ਹੋਇਆ ਤੇ ਓੜਕ ਮਹਾਂਬਲੀ ਪੈਂਦੇ ਖ਼ਾ ਸਤਿਗੁਰਾਂ ਦੇ ਸਾਹਮਣੇ ਲੜਨ ਲਈ ਆਇਆ, ਲੋਹਾ ਖੜਕਿਆ, ਪੈਂਦੇ ਖ਼ਾਂ ਦਾ ਘੋੜਾ ਮਾਰਿਆ ਗਿਆ ਤਾਂ ਸਤਿਗੁਰੂ ਆਪ ਭੀ ਪੈਦਲ ਹੋ ਗਏ। ਓੜਕ ਦਲ ਭੰਜਨ ਛਟਮ ਪੀਰ ਦੇ ਖੰਡੇ ਦੇ ਵਾਰ ਦਾ ਫਟਿਆ ਪੈਂਦੇ ਖ਼ਾਂ ਜ਼ਮੀਨ 'ਤੇ ਜਾ ਪਿਆ ਤੇ ਦਮ ਤੋੜਨ ਲੱਗਾ ਪੰਜ ਪਿਆਲੇ ਪੰਜ ਪੀਰ ਛਟਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ........ ਦਲ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੮) ਸਤਿਗੁਰਾਂ ਨੇ ਖੰਡਾ ਮਿਆਨੇਂ ਕਰ ਲਿਆ ਤੇ ਦੌੜ ਕੇ ਆਪਣੀ ਢਾਲ ਦੀ ਛਾਂ ਪੈਂਦੇ ਖ਼ਾਂ ਦੇ ਚਿਹਰੇ 'ਤੇ ਕਰ ਦਿੱਤੀ। ਛੇਤੀ ਨਾਲ ਪਾਣੀ ਮੰਗਾ ਕੇ ਉਹਦੇ ਮੂੰਹ ਵਿਚ ਪਾਇਆ। ਜਦ ਉਸ ਨੂੰ ਥੋੜ੍ਹੀ ਜਿਹੀ ਹੋਸ਼ ਆਈ ਤਾਂ ਹਜ਼ੂਰ ਨੇ ਕਿਹਾ–ਪੈਂਦੇ ਖ਼ਾਂ, ਹੁਣ ਅੰਤਮ ਸਮਾਂ ਹੈ। ਪੜ੍ਹ ਕਲਮਾ, ਤੇਰਾ ਸਹਾਈ ਹੋਵੇ।” ਪੈਂਦਾ ਪੈਰਾਂ 'ਤੇ ਪੈ ਪੂਰਨ ਪਦ ਨੂੰ ਪ੍ਰਾਪਤ ਹੋਇਆ। ਇਹ ਹੈ ਸਹੀ ਚਿੱਤਰ ਬੀਰ ਕਿਰਿਆ ਦਾ, ਜਿਸ ਵਿਚ ਕ੍ਰੋਧ ਨੂੰ ਕੋਈ ਥਾਂ ਨਹੀਂ, ਇਸ ਜੌਹਰ ਦੀ ਪਰਖ਼ ਦੇ ਨਾਵਾਕਫ਼ ਲੋਕ ਇਸ ਦੀ ਕਦਰ ਨਹੀਂ ਪਾ ਸਕਦੇ। ਬੀਰ ਕਿਰਿਆ ਦੇ ਵਿਰੋਧੀਆਂ ਨੂੰ ਇਕ ਭੁੱਲ ਹੋਰ ਭੀ ਲਗਦੀ ਹੈ ਤੇ ਓਹ ਮੋਹ ਦੇ ਅਧੀਨ ਹੈ। ਮੋਹ ਤਨ ਦਾ ਪਿਆਰ ਪੈਦਾ ਕਰਦਾ ਹੈ, ਮੜ੍ਹੋਲੀ ਦਾ ਪੁਜਾਰੀ ਬਣਾਉਂਦਾ ਮਮਤਾ ਮੌਤ ਨੂੰ ਭਿਆਨਕ ਕਰ ਕੇ ਦਰਸਾਂਦੀ ਹੈ। ਤਨ ਦੇ ਮੋਹ ਦੇ ਅਧੀ ਅਧੀਨ ਲੋਕ ੧੩੪ Sri Satguru Jagjit Singh Ji eLibrary NamdhariElibrary@gmail.com