ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮਝਦੇ ਹਨ ਕਿ ਸ਼ਾਇਦ ਮਰਿਆਂ ਜੀਵਨ ਮੁੱਕ ਜਾਏਗਾ, ਪਰ ਅਸਲੀਅਤ ਇਹ ਨਹੀਂ। ਮੌਤ ਤਾਂ ਅਮਰ ਜੀਵਨ ਦੇ ਲੰਬੇ ਪੈਂਡੇ ਦੀ ਇਕ ਨਵੀਂ ਮੰਜ਼ਲ ਅਰੰਭ ਕਰਨ ਦਾ ਨਾਮ ਹੈ। ਇਹ ਤਾਂ ਇਕ ਤਰਫ਼ੋਂ ਸੌਂ ਕੇ ਦੂਸਰੀ ਤਰਫ਼ ਜਾਗਣਾ ਹੈ : ਮੌਤ ਤਜਦੀਦ ਹਿਆਤੇ ਜਾਵਦਾਂ ਕਾ ਨਾਮ ਹੈ। ਖ਼ਾਬ ਕੇ ਪਰਦੇ ਮੇਂ ਬੇਦਾਰੀ ਕਾ ਇਕ ਪੈਗ਼ਾਮ ਹੈ। (ਇਕਬਾਲ) ਕੀ ਸਾਨੂੰ ਪਤਾ ਨਹੀਂ ਕਿ ਜਦੋਂ ਅਸੀਂ ਮਾਂ ਦੇ ਪੇਟ ਦੀ ਛੋਟੀ ਜਿਹੀ ਦੁਨੀਆ ਵਿਚ ਸਾਂ, ਓਦੋਂ ਉਸ ਥਾਂ ਨਾਲ ਹੀ ਪਿਆਰ ਸੀ, ਪਰ ਜਦ ਉਸ ਨੂੰ ਛੱਡ ਧਰਤੀ ਦੀ ਗੋਦ ਵਿਚ ਆਏ ਤਾਂ ਕਿਤਨੀਆਂ ਮੌਜਾਂ ਮਿਲੀਆਂ। ਉਥੇ ਥੋੜ੍ਹੀ ਜਿਹੀ ਥਾਂ ਵਿਚ ਗੋਡਿਆਂ ਵਿਚ ਸਿਰ ਦੇਈ ਬੈਠੇ ਸਾਂ। ਇਥੇ ਖੁਲ੍ਹੀ ਧਰਤੀ ਸੈਰ ਕਰਨ, ਦੌੜਨ, ਘੋੜੇ ਭਜਾਣ ਤੇ ਹਵਾਈ ਜਹਾਜ਼ ਉਡਾਣ ਨੂੰ ਮਿਲੀ, ਉਥੇ ਇਕੱਲਾ ਮਾਂ ਦਾ ਰਕਤ ਪੀਣ ਨੂੰ, ਇਥੇ ਛੱਤੀ ਪ੍ਰਕਾਰ ਦੇ ਭੋਜਨ, ਜੋ ਪੱਛਮੀ ਖਾਣੇ ਨਾਲ ਮਿਲਾ ਕੇ ਸ਼ਾਇਦ ਛੱਤੀ ਸੌ ਕਿਸਮ ਦੇ ਬਣ ਜਾਣ, ਖਾਣ ਨੂੰ ਮਿਲਦੇ ਹਨ, ਉਥੇ ਪੀਣ ਲਈ ਇਕੋ ਨਾੜ ਦੀ ਨਲਕੀ, ਇਥੇ ਪਿੱਤਲ, ਕਾਂਸੀ, ਸੋਨੇ, ਚਾਂਦੀ, ਮਿੱਟੀ, ਚੀਨੀ, ਸ਼ੀਸ਼ੇ ਦੇ ਬਰਤਨ, ਸੰਗੇਯ ਅਸਵਦ ਤੇ ਜ਼ਰੂਰੱਦ ਦੇ ਪਿਆਲੇ, ਉਥੇ ਪਹਿਨਣ ਨੂੰ ਨਿਰੀ ਇਕ ਝਿੱਲੀ; ਏਥੇ ਸੂਤੀ ਤੇ ਰੇਸ਼ਮ ਦੇ ਕਪੜੇ ਪਹਿਨਣ ਨੂੰ, ਅੱਜ-ਕੱਲ੍ਹ ਤਾਂ ਬਲੌਰ ਦੇ ਵੀ ਤਿਆਰ ਹੋ ਗਏ ਹਨ। ਕਿੰਨਾ ਸੁਖ ਮਿਲਿਆ, ਇਕ ਦੁਨੀਆ ਨੂੰ ਛੱਡ ਦੂਸਰੀ ਵਿਚ ਆਉਣ 'ਤੇ, ਤਾਂ ਫਿਰ ਦੂਸਰੀ ਨੂੰ ਛੱਡ ਤੀਸਰੀ ਵਿਚ ਗਿਆਂ ਜੋ ਸੁਖ ਲਭੇਗਾ, ਉਸ ਦਾ ਤਾਂ ਕਹਿਣਾ ਹੀ ਕੀ ਹੈ। ਕਬੀਰ ਸਾਹਿਬ ਤਾਂ ਉਸ ਨੂੰ ਪੂਰਨ ਪਰਮਾਨੰਦ ਕਹਿੰਦੇ ਹਨ : ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ। (ਸਲੋਕ ਕਬੀਰ, ਪੰਨਾ ੧੩੬੫) ਬੀਰ ਪੁਰਸ਼ ਮੌਤ ਨੂੰ ਇਕ ਨਵਾਂ ਚੋਲਾ ਬਦਲਣਾ ਤੇ ਮਨ ਵਲੋਂ ਬੇਪਰਵਾਹ ਹੋ ਵਿਚਰਦੇ ਹਨ। ਕਹਿੰਦੇ ਹਨ ਕਿ ਮਸ਼ਹੂਰ ਯੂਨਾਨੀ ਫ਼ਿਲਾਸਫ਼ਰ ‘ਸੁਕਰਾਤ’ ਨੂੰ ਜਦ ਮੌਤ ਦੀ ਸਜ਼ਾ ਹੋਈ ਤਾਂ ਉਹ ਜ਼ਹਿਰ ਦਾ ਪਿਆਲਾ ਜੋ ਪੀ ਕੇ ਉਸ ਨੇ ਮਰਨਾ ਸੀ, ਹੱਥ ਵਿਚ ਫੜੀ ਆਪਣੇ ਮਿਤਰਾਂ ਨਾਲ ਹੱਸ ਹੱਸ ਅੰਤਮ ਗੱਲਾਂ ਕਰ ਰਿਹਾ ਸੀ ਤਾਂ ਉਸ ਦੇ ਇਕ ਸ਼ਾਗਿਰਦ ਨੇ ਕਿਹਾ-ਉਸਤਾਦ ਜੀ ! ਤੁਸੀਂ ਹੁਣ ਸਾਥੋਂ ਵਿਦਾਅ ਹੋਣ ਵਾਲੇ ਹੋ, ਕੀ ਤੁਹਾਨੂੰ ਆਪਣੀ ਮੌਤ ਦਾ ਕੋਈ ਸ਼ੋਕ ਨਹੀਂ ?” ਸੁਕਰਾਤ ਬੋਲੇ, “ਉਹ ਕਿਸਾਨ ਕਿਤਨਾ ਨਾਦਾਨ ਹੋਵੇਗਾ ਜੋ ਖੇਤੀ ਕਰਨ ਦੀ ਸਾਰੀ ਤਕਲੀਫ਼ ਤਾਂ ਬਰਦਾਸ਼ਤ ਕਰੇ, ਪਰ ਬੋਹਲ ਘਰ ਆਉਣ ਸਮੇਂ ਰੋਣ ਬਹਿ ਜਾਵੇ।” ਇਹੋ ਹੀ ਹਾਲਤ ਫ਼ਲਸਫ਼ੀ ਦੀ ਹੈ। ਉਮਰ ਭਰ ਮਰਨ ਦੀ ਤਿਆਰੀ ਕਰਦਾ ਹੈ ਤੇ ਮੌਤ ਕੋਲ ਆ ਢੁਕਣ 'ਤੇ ਸ਼ੌਕ ਕਰਨ ਬਹਿ ਜਾਏ। “ਜੇ ਇਹੋ ਹੀ ਗੱਲ ਹੈ ਤਾਂ ਫ਼ਲਸਫ਼ੀ ਆਤਮਘਾਤ ਕਰ ਕੇ ਕਿਉਂ ਨਹੀਂ ਮਰ ਜਾਂਦਾ ?” ਸ਼ਾਗਿਰਦ ਨੇ ਫਿਰ ਮੁੜ ਕੇ ਪੁਛਿਆ। ਸੁਕਰਾਤ ਨੇ ਕਿਹਾ, “ਫ਼ਲਸਫ਼ੀ ਉਸ ਪੰਛੀ ਵਾਂਗ ਹੈ ਜਿਸ ਨੂੰ ਮਾਲਕ ਕੁਛ ਚਿਰ ਗਾਉਣ ਲਈ ਪਿੰਜਰੇ ਵਿਚ ਬੰਦ ੧੩੫ Sri Satguru Jagjit Singh Ji eLibrary NamdhariElibrary@gmail.com