ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦਾ ਹੈ, ਨਿਯਤ ਸਮੇਂ ਤੋਂ ਪਹਿਲਾਂ ਪਿੰਜਰਾ ਤੋੜ ਨਿਕਲਣਾ, ਮਾਲਕ ਦਾ ਹੁਕਮ ਮੰਨਣ ਤੋਂ ਜੀਅ ਚੁਰਾਣਾ ਹੈ ਜੋ ਸ਼ੋਭਦਾ ਨਹੀਂ। ਪਰ ਹਾਂ, ਜਦੋਂ ਮਾਲਕ ਖ਼ੁਦ ਖ਼ੁਸ਼ੀ ਨਾਲ ਪਿੰਜਰੇ ਵਿਚੋ ਛੁਟੀ ਦੇ ਦੇਵੇ, ਫਿਰ ਕਿਉਂ ਨਾ ਪ੍ਰਸੰਨ ਹੋਈਏ।” ਇਹ ਹੈ ਮੌਤ ਦੀ ਹਕੀਕਤ, ਜਿਸ ਨੂੰ ਮੋਹ ਵਸ ਬਹੁਤ ਵੱਡੀ ਗੱਲ ਮੰਨ, ਅਖੌਤੀ ਹਿੰਸਾ ਦੇ ਪੁਜਾਰੀ ਬੀਰਾਂ 'ਤੇ ਗੁੱਸੇ ਰਹਿੰਦੇ ਹਨ। ਏਸੇ ਤਰ੍ਹਾਂ ਹੀ ਈਸਾਈ ਧਰਮ ਦੇ ਸੁਧਾਰਕ ‘ਲੂਥਰ’ ਦਾ ਜ਼ਿਕਰ ਆਉਂਦਾ ਹੈ, ਉਹ ਇਕ ਵੇਰ ਜਰਮਨੀ ਦੇ ਇਕ ਅਜਿਹੇ ਪਰਗਣੇ ਵਿਚ ਸੁਧਾਰ ਸੰਬੰਧੀ ਲੈਕਚਰ ਦੇਣ ਚੱਲੇ ਸਨ, ਜਿਥੋਂ ਦਾ ਨਵਾਬ ਸੁਧਾਰਕ ਲਹਿਰ ਦਾ ਭਾਰਾ ਵਿਰੋਧੀ ਸੀ। ਮਹਾਤਮਾ ਲੂਥਰ ਦੇ ਸਾਥੀਆਂ ਨੇ ਉਹਨਾਂ ਨੂੰ ਉਸ ਥਾਂ ਜਾਣੋ ਰੋਕਦਿਆਂ ਹੋਇਆਂ, ਡੀਊਕ ਦੀ ਵਿਰੋਧਤਾ ਦਾ ਜ਼ਿਕਰ ਕੀਤਾ। ਸਾਹਮਣੇ ਅਸਮਾਨ 'ਤੇ ਇਕ ਬਦਲੀ ਆਈ ਹੋਈ ਸੀ, ਲੂਥਰ ਨੇ ਉਸ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ, “ਜੇ ਇਹ ਬਦਲੀ ਤਿੰਨ ਦਿਨ ਤੇ ਤਿੰਨ ਰਾਤਾਂ ਬਰਸੇ ਤੇ ਹਰ ਕਣੀ ਪਾਣੀ ਦੀ ਬੰਦ ਦੀ ਥਾਂ ਇਕ ਇਕ ਡੀਊਕ ਸੂਟੇ, ਤਾਂ ਵੀ ਮੈਂ ਲੈਕਚਰ ਦੇਣ ਜਾਵਾਂਗਾ।” ਜਦ ਉਹਨਾਂ ਕਿਹਾ, “ਡੀਊਕ ਤੁਹਾਨੂੰ ਮਰਵਾ ਦੇਵੇਗਾ।” ਤਾਂ ਸੰਤ ਬੋਲੇ, “ਕੋਈ ਡਰ ਨਹੀਂ, ਮੇਰੇ ਮਰਨ ਤੋਂ ਬਾਅਦ ਸੂਰਜ ਮਸ਼ਰਕ ਵਲੋਂ ਚੜ੍ਹੇਗਾ।” ਵੀ ਸਮਝ ਨਹੀਂ ਆਉਂਦੀ ਕਿ ਜਦ ਐਡੇ ਐਡੇ ਮਹਾਤਮਾਂ ਦੇ ਚੜ੍ਹਾਈ ਕਰ ਜਾਣ 'ਤੇ ਵੀ ਸੂਰਜ ਮਸ਼ਰਕ ਵਲੋਂ ਹੀ ਚੜ੍ਹਦਾ ਰਿਹਾ ਹੈ ਤਾਂ ਕੁਝ ਜਾਬਰ, ਜਰਵਾਣੇ ਅਨਿਆਈ, ਅਯਾਸ਼, ਲਾਲਚੀ ਤੇ ਜ਼ਾਲਮ ਮਨੁੱਖਾਂ ਦੀ ਦੇਹ ਦਾ ਠੀਕਰਾ ਟੁੱਟ ਜਾਣ ’ਤੇ ਕੀ ਹਨੇਰ ਆ ਜਾਵੇਗਾ, ਕੀ ਮਨੁੱਖ ਰੋਜ਼ ਸਰੀਰਕ ਬੀਮਾਰੀਆਂ ਤੋਂ ਸੰਸਾਰ ਨੂੰ ਬਚਾਣ ਲਈ ਮੱਖੀਆਂ, ਮੱਛਰ ਤੇ ਪਲੇਗ ਦੇ ਕੀੜੇ ਨਹੀਂ ਮਾਰਦੇ। ਕੀ ਉਹ ਜ਼ਹਿਰੀਲੇ ਕੀੜੇ, ਸੱਪਾਂ, ਨੂੰਹਿਆਂ, ਹਲਕੇ ਕੁੱਤਿਆਂ ਤੇ ਬਘਿਆੜ, ਚਿੱਤਰੇ ਸ਼ੇਰ ਤੇ ਸ਼ੇਰ ਆਦਿ ਜਾਨਵਰਾਂ ਨੂੰ ਨਹੀਂ ਮੁਕਾ ਰਹੇ। ਜੇ ਸਰੀਰਾਂ ਦੇ ਵੈਰੀਆਂ ਨੂੰ ਮਾਰਨਾ ਜਾਇਜ਼ ਹੈ ਤਾਂ ਮਨਾਂ ਨੂੰ ਮਾਰਨ, ਸੱਤਾ ਨੂੰ ਤੋੜਨ, ਨੋਕੀਆਂ ਬਰਬਾਦ ਕਰਨ ਤੇ ਭਲੇ ਮਾਣਸਾਂ ਨੂੰ ਗ਼ੁਲਾਮ ਕਰਨ ਵਾਲਿਆਂ ਦੁਸ਼ਟਾਂ ਨੂੰ ਮੁਕਾਣਾ ਕਿਉਂ ਰਵਾ ਨਹੀਂ। ਸੱਚ ਪੁੱਛੋ ਤਾਂ ਜਿਸ ਤਰ੍ਹਾਂ ਸਿਹਤ ਦੋ ਰਖਵਾਲੇ ਡਾਕਟਰਾਂ ਦੀਆਂ ਖ਼ਿਦਮਤਾਂ ਤੋਂ ਬਿਨਾਂ ਬੀਮਾਰੀਆਂ ਨਹੀਂ ਰੁਕ ਸਕਦੀਆਂ, ਓਦਾਂ ਹੀ ਬੀਰਾਂ ਦੇ ਉਪਕਾਰਾਂ ਤੋਂ ਬਿਨਾਂ ਮਾਨਸਕ ਰੋਗ ਡੱਕੇ ਨਹੀਂ ਜਾ ਸਕਦੇ | ਗੁਰਸਿੱਖੀ ਵਿਚ ਚੜ੍ਹਦੀ ਕਲਾ ਤੇ ਉਸਦਾ ਫਲ ਰੂਪ, ਉਤਸ਼ਾਹ ਤੇ ਬੀਰ ਰਸ ਜੀਵਨ ਸਫਲਤਾ ਦੇ ਮੁੱਖ ਅੰਗ ਹਨ। ਅਰਦਾਸ ਵਿਚ ਜਦ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨਾਮ ਜਪਿਆ, ਧਰਮ ਕਿਰਤ ਕੀਤੀ, ਵੰਡ ਛਕਿਆ ਤੇ ਵੇਖ ਕੇ ਅਣਡਿੱਠ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਪਰਮੇਸ਼ਰ ਨੂੰ ਯਾਦ ਕਰੋ, ਤਾਂ ਉਥੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਸੱਚ ਬੋਲਿਆ, ਅਜਰ ਜਰਿਆ, ਸੀਸ ਦਿੱਤੇ, ਪੁਠੀਆਂ ਖੱਲਾਂ ਲੁਹਾਈਆਂ, ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਉਤਰਵਾਈਆਂ, ਚਰਖੜੀਆਂ ਤੇ ਚੜ੍ਹੇ, ਤੇਗ਼ ਵਾਹੀ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਪ੍ਰਭੂ ਨਾਲ ਚਿਤ ਜੋੜੋ। ਰੋਜ਼ਾਨਾ ਅਰਦਾਸ ਦਾ ਇਹ ਹਿੱਸਾ ਦਸਦਾ ਹੈ ਕਿ ਗੁਰਸਿੱਖੀ ਵਿਚ ਬੀਰ ਕਿਰਿਆ ਨੂੰ ਕਿਤਨੀ ਮਹੱਤਤਾ ਪ੍ਰਾਪਤ ਹੈ। ੧੩੬ Sri Satguru Jagjit Singh Ji eLibrary Namdhari Elibrary@gmail.com