ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਕਦਾ ਹੈ ? ਇਸ ਦਾ ਉੱਤਰ ਇਕ ਛਿਣ ਦੀ ਵਿਚਾਰ ਦੇਵੇਗੀ ਕਿ ਨਹੀਂ, ਪਰ ਜੀਊਣ ਇਸਥਿਤੀ ਲਈ ਇਹਨਾਂ ਦਾ ਹੋਣਾ ਅਜਿਹਾ ਹੀ ਜ਼ਰੂਰੀ ਹੈ ਜਿਹਾ ਕਿ ਕਿਸੇ ਹੋਰ ਸ਼ੈਅ ਦਾ। ਲੋਭ ਤੋਂ ਬਿਨਾਂ ਸ਼ੁਭ ਗੁਣਾਂ ਦੀ ਪ੍ਰਾਪਤੀ ਲਈ ਯਤਨ ਕਿਥੇ ? ਮੋਹ ਤੋਂ ਬਿਨਾਂ ਸਨੇਹੀਆਂ ਨਾਲ ਲਗਾਉ ਕਿਵੇਂ ? ਕ੍ਰੋਧ ਤੋਂ ਬਿਨਾਂ ਦੈਂਤਾਂ ਤੋਂ ਦੁਸ਼ਟਾਂ ਤੋਂ ਦੀਨ ਦੀ ਰਖਿਆ ਕਿੱਦਾਂ ? ਹੰਕਾਰ ਤੋਂ ਬਿਨਾਂ ਸ੍ਵੈ-ਸਤਿਕਾਰ ਅਤੇ ਕਾਮ ਤੋਂ ਬਿਨਾਂ ਸੰਤਾਨ ਦੀ ਉਤਪਤੀ ਤੋ ਜਗਤ ਮਰਯਾਦਾ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ ? ਹੁਣ ਇਕ ਅਜਬ ਵਿਚਾਰ ਪੈਦਾ ਹੁੰਦੀ ਹੈ ਕਿ ਮਨੁੱਖ ਇਹਨਾਂ ਪੰਜਾਂ ਨੂੰ ਛੱਡ ਕੇ ਬਚ ਵੀ ਨਹੀਂ ਸਕਦਾ ਹੈ ਅਤੇ ਨਾਲ ਹੀ ਇਹਨਾਂ ਪੰਜਾਂ ਕਰਕੇ ਲੁਟਿਆ ਵੀ ਜਾਂਦਾ ਹੈ। ਤਾਂ ਫਿਰ ਕਰੇ ਤਾਂ ਕੀ ਕਰੇ ? ਇਸ ਦਾ ਉੱਤਰ ਬਾਣੀ ਵਿਚ ਬੜਾ ਸੁੰਦਰ ਦਿੱਤਾ ਗਿਆ ਹੈ ਕਿ ਲੋੜਾਂ ਨੂੰ ਪੂਰਿਆਂ ਕਰੇ ਤੇ ਖਾਹਸ਼ਾਂ ਤੋਂ ਬਚੇ। ਲੋੜਾਂ ਨੂੰ ਪੂਰਾ ਕਰਨਾ ਪ੍ਰਮਾਰਥ ਦੇ ਯਤਨਾਂ ਦਾ ਅਰੰਭ ਦਸਿਆ ਗਿਆ ਹੈ ਭੂਖੇ ਭਗਤਿ ਨ ਕੀਜੈ। ਯਹ ਮਾਲਾ ਅਪਨੀ ਲੀਜੈ॥ ਹਉ ਮਾਂਗਉ ਸੰਤਨ ਰੇਨਾ।। ਮੈ ਨਾਹੀ ਕਿਸੀ ਕਾ ਦੇਨਾ॥੧॥ ਜੀਵ ਮਾਧੋ ਕੈਸੀ ਬਨੈ ਤੁਮ ਸੰਗੇ॥ ਆਪਿ ਨ ਦੇਹੁ ਤ ਲੇਵਉ ਮੰਗੇ॥ਰਹਾਉ॥ ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ ॥ ਅਧ ਸੇਰੁ ਮਾਂਗਉ ਦਾਲੇ॥ ਮੋਕਉ ਦੋਨਉ ਵਖਤ ਜਿਵਾਲੇ॥੨॥ ਖਾਣ ਮਾਂਗਉ ਚਉਪਾਈ। ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ॥ ਤੇਰੀ ਭਗਤਿ ਕਰੈ ਜਨੁ ਬੀਧਾ ॥੩॥ ਤੂ ਹੀ ਮੈਂ ਨਾਹੀ ਕੀਤਾ ਲਬੋ॥ ਇਕ ਨਾਉ ਤੇਰਾ ਮੈ ਫਬੋ॥ ਕਹਿ ਕਬੀਰ ਮਨੁ ਮਾਨਿਆ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥ (ਰਾਗੁ ਸੋਰਠਿ ਕਬੀਰ ਜੀ, ਪੰਨਾ ੬੫੬) ਇਹਨਾਂ ਸ਼ਬਦਾਂ ਵਿਚ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦਾ ਭਾਵ ਕਿਤਨੀ ਪੂਰਨਤਾ ਨਾਲ ਦਰਸਾਇਆ ਗਿਆ ਹੈ। ਪਰੰਤੂ ਸ਼ਬਦ ਦੀ ਪਿਛਲੀ ਤੁਕ ਖ਼ਾਸ ਵਿਚਾਰਗੋਚਰੀ ਹੈ। ਕਬੀਰ ਜੀ ਕਹਿੰਦੇ ਹਨ : ਮੈਂ ਨਾਹੀਂ ਕੀਤਾ ਲਬੋ॥ ਇਕ ਨਾਉ ਤੇਰਾ ਮੈਂ ਫਬੋ॥ (ਸੋਰਠਿ ਕਬੀਰ, ਪੰਨਾ ੬੫੬) ਹੇ ਪ੍ਰਭੂ, ਵਸਤਾਂ ਮੰਗਣ ਵਿਚ ਮੈਂ ਲੋਭ ਨਹੀਂ ਕੀਤਾ ਕਿਉਂ ਜੁ ਇਹ ਤਾਂ ਮੇਰੀਆਂ ਲੋੜਾਂ ਹੀ ਸਨ। ਮੇਰੀ ‘ਫਬਨ' ਤਾਂ ਤੇਰਾ ਨਾਮ ਹੀ ਹੈ। ਇਸ ਲਈ ਇਕ-ਰਸ ਅਤੁਟ ਪ੍ਰਵਿਰਤੀ ਮੈਂ ਤੇਰੇ ਨਾਮ ਵਿਚ ਹੀ ਲੋੜਦਾ ਹਾਂ, ਪਰ ਨਿਰਬਾਹ ਮਾਤਰ ਲੋੜਾਂ ਪੂਰੀਆਂ ਕਰਨ ਲਈ ਮੈਂ ਪਿਛਲੀਆਂ ਵਸਤਾਂ ਤੇਰੇ ਕੋਲੋਂ ਪਹਿਲਾਂ ਮੰਗ ਲੈਂਦਾ ਹਾਂ। ਪਰ ਸੰਸਾਰ ਵਿਚ ਇਸਦੇ ਮੁਕਾਬਲੇ 'ਤੇ ਮਨੁੱਖ ਉਲਟੀ ਚਾਲ ਚਲਦਾ ਦਿਸ ਆ ਰਿਹਾ ਹੈ। ਉਸ ਦੀ ‘ਫਬਨ’ ਨਾਮ ਨਹੀਂ, ਸਗੋਂ ਲੋੜਾਂ ਦੇ ਪੂਰਨ ਹੋਣ ਉਤੇ ਜੋ ਆਰਜ਼ੀ (Temporary) ਜਿਹਾ ਸੁਆਦ ਆਉਂਦਾ ਹੈ, ਉਸ ਉਤੇ ਮੋਹਿਤ ਹੋ ਕੇ ਇਹਨਾਂ ਪਦਾਰਥਾਂ ਦਾ ਲੋਭ ਕਰਦਾ ਹੈ ਤੇ ਸਦੈਵੀ ਪ੍ਰਵਿਰਤੀ ਨਾਮ ਵਲੋਂ ਉਖੇੜ ਕੇ Sri Satguru Jagjit Singh Ji eLibrary ੧੫੯ NamdhariElibrary@gmail.com