ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹਨਾਂ ਰਸਾਂ ਵਿਚ ਲਗਾ ਲੈਂਦਾ ਹੈ। ਮਰਯਾਦਾ ਛੱਡ ਬਹਿੰਦਾ ਹੈ, ਜਿਸ ਵਸਤ ਦੀ ਥੋੜ੍ਹੀ ਲੋੜ ਸੀ, ਉਸ ਨੂੰ ਵਿਹਾਜਣਾ ਚਾਹੁੰਦਾ ਹੈ ਤੇ ਜਿਸ ‘ਨਾਮ’ ਵਸਤ ਦੀ ਅਤਿਅੰਤ ਜ਼ਰੂਰਤ ਸੀ ਉਸ ਨੂੰ ਬਾਹਲਾ ਗੌਣ ਕਰ ਛੱਡਦਾ ਹੈ। ਇਹ ਬੇਤਰਤੀਬੀ ਹੀ ਵਿਕਾਰ ਦਾ ਮੁੱਢ ਹੈ। ਕੀ ਸਰੀਰਕ ਰੋਗ ਤੇ ਕੀ ਮਾਨਸਕ ਕਸ਼ਟ, ਸਭ ਇਸ ਕੁਚਾਲ ਤੋਂ ਹੀ ਉਪਜਦੇ ਹਨ। ਰਸਾਂ ਵਿਚ ਅਤਿਅੰਤ ਪ੍ਰਵਿਰਤੀ ਹੀ ਵਿਕਾਰ ਹੈ। ਭਾਵੇਂ ਸਾਰੇ ਜਾਨਦਾਰ ਅੱਖਾਂ ਰਖਦੇ ਹਨ, ਕੁਲ ਮਖ਼ਲੂਕ ਖਾਂਦੀ ਹੈ, ਹਰ ਕੋਈ ਸੁੰਘਦਾ ਹੈ, ਸਭ ਕਿਸੇ ਨੂੰ ਸਪਰਸ਼ ਭਾਉਂਦੀ ਹੈ ਤੇ ਜਣਾ ਖਣਾ ਸੁਣਦਾ ਹੈ ਪਰ ਇਸ ਸੁਣਨ, ਸੁੰਘਣ, ਖਾਣ, ਛੋਹਣ ਤੇ ਵੇਖਣ ਦੀ ਮਰਯਾਦਾ ਨੂੰ ਛੱਡ ਕੇ ਜੋ ਓੜਕ ਤਕ ਪੁਜੇ ਉਹ ਵਿਕਾਰੀ ਹੋ ਗਏ। ਗੁਰਬਾਣੀ ਨੇ ਸਾਨੂੰ ਖੋਲ੍ਹ ਕੇ ਸਮਝਾਇਆ ਹੈ : ਮ੍ਰਿਗ ਮੀਨ ਭ੍ਰਿਗ ਪਤੰਗ ਕੁੰਚਰ ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ॥ (ਆਸਾ ਰਵਿਦਾਸ, ਪੰਨਾ ੪੮੬) ਸਾਹਿਬ ਫ਼ੁਰਮਾਉਂਦੇ ਹਨ ਕਿ ਸੁਣਦਾ ਤਾਂ ਹਰ ਕੋਈ ਸੀ, ਪਰ ਮਿਰਗ ਕੰਨ-ਰਸ ਵਿਚ ਅਤਿਅੰਤ ਪ੍ਰਵਿਰਤ ਹੋ ਗਿਆ, ਇਸੇ ਤਰ੍ਹਾਂ ਮੱਛੀ ਜੀਭਾ ਦੇ ਰਸ, ਭਰਿੰਗੀ ਸੁਗੰਧੀ ਦੇ ਲੋਭ, ਪਤੰਗ ਰੂਪ ਦੇ ਮੋਹ ਤੇ ਕੁੰਚਰ ਸਪਰਸ਼ ਵਿਚ ਪਚ ਮੋਇਆ। ਇਹ ਪੰਜੇ ਵਿਕਾਰੀ ਹਨ। ਇਹਨਾਂ ਨੇ ਲੋੜਾਂ ਤੋਂ ਵੱਧ ਖ਼ਾਹਸ਼ਾਂ ਦੇ ਬਿਖੈ-ਬਣ ਵਿਚ ਪ੍ਰਵੇਸ਼ ਕੀਤਾ। ਉਹ ਫਿੱਕਾ ਤੇ ਬੇ-ਸੁਆਦਾ ਕੰਡਿਆਂ ਵਾਲਾ ਜੰਗਲ ਸੀ, ਥੱਕ ਟੁੱਟ ਕੇ ਓੜਕ ਢਹਿ ਢੇਰੀ ਹੋਏ। ਇਹਨਾਂ ਵਿਚ ਤਾਂ ਇੱਕੋ ਇਕ ਰਸ ਦੀ ਵਧੀ ਹੋਈ ਲਾਲਸਾ ਸੀ, ਪਰ ਮਨੁੱਖ ਤਾਂ ਪੰਜਾਂ ਦੇ ਮਗਰ ਹੀ ਬਾਵਲਾ ਹੋ ਦੌੜ ਰਿਹਾ ਹੈ, ਇਸ ਦੇ ਬਚਾਅ ਦੀ ਕੀ ਆਸ ਹੋ ਸਕਦੀ ਹੈ। ਗੁਰਬਾਣੀ ਵਿਚ ਕਥਨ ਕੀਤਾ ਗਿਆ ਹੈ ਕਿ ਇਹ ਗਿਆਨ ਰੋਜ਼ ਸਾਡੇ ਵਿਚ ਵਾਪਰਦਾ ਹੈ। ਅਸੀਂ ਰੋਜ਼ ਵੇਖਦੇ ਹਾਂ ਕਿ ਸੁਆਦਲਾ ਤੇ ਬਲਦਾਇਕ ਭੋਜਨ, ਮਰਯਾਦਾ ਤੋਂ ਵੱਧ ਖਾਧਾ ਹੋਇਆ, ਰੋਗ-ਜਨਕ ਬਿਖਿਆ ਬਣ ਜਾਂਦਾ ਹੈ। ਤਰਨ-ਤੇਜ ਵਿਚ ਮਸਤ ਹੋਇਆ ਭੋਗੀ ਮਨੁੱਖ ਮਰਯਾਦਾਹੀਣ ਪ੍ਰਵਿਰਤੀ ਕਰਦਾ ਹੋਇਆ ਛੇਤੀ ਹੀ ਆਪਣੇ ਸੁੰਦਰ ਸਰੂਪ ਨੂੰ ਭਾਂਤ-ਭਾਂਤ ਦੀਆਂ ਰੋਗਾਂ ਦੇ ਹੱਥ ਲੁਟਾ ਬਹਿੰਦਾ ਹੈ ਤੇ ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ॥ (ਸੋਰਠਿ ਭੀਖਨ, ਪੰਨਾ ੬੫੯) ਦੇ ਮਹਾਂਵਾਕ ਅਨੁਸਾਰ ਬਾਕੀ ਰਹਿੰਦੀ ਠੰਢਿਆਂ ਹਉਕਿਆਂ ਤੇ ਪਛਤਾਵਿਆਂ ਵਿਚ ਲੰਘਾਉਂਦਾ ਹੈ। ਉਤਲੀ ਵਿਚਾਰ ਤੋਂ ਪਤਾ ਲਗਦਾ ਹੈ ਕਿ ਵਿਕਾਰ ਕਿਸੇ ਬਾਹਰਲੀ ਸ਼ਕਤੀ ਦੀ ਸ਼ਹਾਹਤ ਤੋਂ ਸਾਡੇ ਵਿਚ ਪੈਦਾ ਨਹੀਂ ਹੁੰਦਾ, ਸਗੋਂ ਉਹ ਜੀਵਨ ਦੀ ਬੇਕਾਇਦਗੀ ਤੇ ਰਸਾਂ ਦੇ ਅਧੀਨ ਹੋ ਕੇ, ਜੋ ਅਸੀਂ ਮਰਯਾਦਾ ਭੰਗ ਕਰ ਦੇਂਦੇ ਹਾਂ, ਉਸ ਤੋਂ ਪੈਦਾ ਹੁੰਦਾ ਹੈ। ਜੇ ਅਸੀਂ ਸੱਚ-ਮੁੱਚ ਵਿਕਾਰਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਆਪਣੀ Sri Satguru Jagjit Singh Ji eLibrary ੧੬੦ NamdhariElibrary@gmail.com