ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸੁਖਾਂ ਦੀ ਪੂੰਜੀ ਨੂੰ ਇਸ ਤੋਂ ਬਚਾਣਾ ਲੋੜਦੇ ਹਾਂ ਤਾਂ ਜ਼ਰੂਰੀ ਹੈ ਕਿ ਜੀਵਨ ਨੂੰ ਕਿਸੇ ਮਰਯਾਦਾ ਤੇ ਰਹਿਤ ਵਿਚ ਲਿਆਂਦਾ ਜਾਵੇ। ਉਹ ਮਰਯਾਦਾ ਗੁਰ-ਪੂਰੇ ਦੇ ਸ਼ਬਦ ਵਿਚੋਂ ਹੀ ਲੱਭ ਸਕਦੀ ਹੈ, ਕਿਉਂਜੁ ਗੁਰ-ਪੂਰਾ ਆਪ ਸੁਖੀ ਹੈ ਤੇ ਆਪਣੇ ਪਿਛੇ ਆਉਣ ਵਾਲਿਆਂ ਨੂੰ ਵੀ ਸੁਖੀ ਕਰਦਾ ਹੈ।
ਉਹ ਇਕ ਜੀਵਨ-ਮਰਯਾਦਾ ਆਪਣੇ ਸਿੱਖਾਂ ਦੇ ਅਗੇ ਰਖਦਾ ਹੈ, ਜਿਸ ਨੂੰ ਧਾਰਨ ਕਰ ਕੇ ਸਿੱਖ ਆਪਣੀ ਜੀਵਨ-ਯਾਤਰਾ ਸਫਲ ਕਰ ਸਕਦਾ ਹੈ। ਇਸੇ ਹੀ ਮਰਯਾਦਾ ਤੇ ਰਹਿਤ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਤੁਕ ਆਖੀ ਗਈ ਹੈ;
ਰਹਤ ਰਹ ਰਹਿ ਜਾਹਿ ਬਿਕਾਰਾ॥
ਗੁਰ ਪੂਰੈ ਕੈ ਸਬਦਿ ਅਪਾਰਾ॥
(ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੯)
੧੬੧