ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰੂ ਦੀ ਬਖ਼ਸ਼ੀ ਦਰਿਆਵਾਂ ਤੋਂ ਨਿਸ਼ਾਨੇ ਵੱਲ ਵਹਿਣਾ ਸਿੱਖ, ਉਹਨਾਂ ਤੋਂ ਫ਼ੈਜ਼ ਲੈ ਤੇ ਹੋਈ ਬਾਣੀ ਦਾ ਫ਼ੈਜ਼ ਉਹਨਾਂ ਨੂੰ ਦੇ। ਟਿਕਿਆ ਰਹੁ ਜਦ ਤਕ ਪਹੁ ਨਾ ਫੁੱਟੇ, ਕਿਰਨ ਨਾ ਚਮਕੇ ਤੇ ਚਿੜੀਆਂ ਰੌਲਾ ਨਾ ਪਾਉਣ ਦਿਨ ਚੜ੍ਹੇ, ‘ਵਗਣ ਬਹੁਤ ਤਰੰਗ' ਦੇ ਸਮੇਂ ਉੱਠ, ਕਿਰਤ ਵਿਚ ਲੱਗ, ਜਗਤ ਨੂੰ ਕੰਮ ਕਰਨ ਦੀ ਜਾਚ ਦੱਸ, ਤਾਂ ਜੋ ਉਹ ਹੱਕ ਸੱਚ ਦੀ ਕਮਾਈ ਕਰਨ, ਦਸਾਂ ਨਹੁੰਆਂ ਦੀ ਘਾਲ ਘਾਲਣ ਤੇ ਲੋਭ ਤੋਂ ਬਚ ਲੋੜਾਂ ਪੂਰੀਆਂ ਕਰਨ ਦੀ ਜਾਚ ਸਿਖਾ । ਤੂੰ ਤਕੜਾ ਹੈਂ, ਤੇਰੀ ਦੇਹ ਸੁੰਦਰ ਹੈ, ਅੰਗਾਂ ਵਿਚ ਬਲ ਹੈ, ਪਰ ਤੇਰੀ ਬਰਾਦਰੀ ਵੱਡੀ ਹੈ, ਤੇਰੇ ਪਿਤਾ ਦਾ ਪਰਵਾਰ ਬਾਹਲਾ ਹੈ। ਕਈ ਭਰਾ ਮਾੜੇ ਵੀ ਹਨ ਤੇ ਕਈ ਆਪਣੀ ਚੰਚਲਤਾ ਕਰਕੇ ਛੋਟਿਆਂ ਹੁੰਦਿਆਂ ਤੋਂ ਹੀ ਅੰਗਹੀਣ ਹੋ ਬੈਠੇ ਹਨ, ਉਹਨਾਂ ਦਾ ਵੀ ਫ਼ਿਕਰ ਕਰਨਾ ਹੈ। ਭਾਵੇਂ ਉਹ ਕਿਰਤ ਕਰਨ ਜੋਗੇ ਨਹੀਂ ਰਹੇ, ਪਰ ਕੀ ਕਰਨ ? ਅਸਮਰਥ ਜੋ ਹੋਏ, ਤੇ ਹੋਏ ਭਰਾ, ਸੂਟ ਤਾਂ ਨਹੀਂ ਪਾਉਣੇ। ਓੜਕ ਇੱਕੋ ਪਿਤਾ ਦੇ ਪੁੱਤਰ ਹਾਂ । ਉਹਨਾਂ ਦੇ ਗੁਜ਼ਾਰੇ ਲਈ ਹਰ ਸ਼ਾਮ ਨੂੰ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਰੱਖ ਲੈਣਾ ਹੈ। ਬ੍ਰਾਹਮਣ ਦੇ ਦਾਨ ਪੁੰਨ ਤੇ ਮੌਲਵੀ ਦੇ ਸਦਕੇ ਖ਼ੈਰਾਤ ਦੀਆਂ ਗੱਲਾਂ ਨਹੀਂ ਸੁਣਨੀਆਂ, ਦਾਨ ਪੁੰਨ ਤੇ ਪੈਰਾਤਾਂ ਉਥੇ ਹੁੰਦੀਆਂ ਹਨ ਜਿਥੇ ਭਾਂਤ-ਭਾਂਤ ਦੇ ਮਨੁੱਖ ਕੋਈ, ਅਮੀਰ ਤੇ ਕੋਈ ਮੰਗਤਾ, ਕੋਈ ਧੁਨੀ ਤੇ ਕੋਈ ਕੰਗਾਲ ਹੋਵੇ, ਖ਼ਾਲਸੇ ਨੇ ਤਾਂ ਹੱਦਾਂ ਢਾਹ ਘਤੀਆਂ ਹਨ, ਸਾਡਾ ਤਾਂ ਘਰ ਹੀ ਇਕ ਬਣ ਗਿਐ। ਕਲਗੀਆਂ ਵਾਲੇ ਤੇ ਸਾਹਿਬ ਦੇਵਾਂ ਦੇ ਜਣੇ ਸਾਰੇ ਹੀ ਭਰਾ ਹੋਏ। ਹੁਣ ਦਾਨ ਕਿਹਨੂੰ ਦੇਣਾ ਤੇ ਖ਼ਰਾਤ ਕੀਹਦੀ ਝੋਲੀ ਪਾਉਣੀ ? ਛੋਟਿਆਂ ਤੇ ਮਾੜਿਆਂ ਭਰਾਵਾਂ ਨੂੰ ਪਾਲਣਾ ਤਾਂ ਤਕੜਿਆਂ ਤੇ ਵੱਡਿਆਂ ਦਾ ਫ਼ਰਜ਼ ਹੁੰਦਾ ਹੈ। ਜੇ ਉਹ ਕਰਤਵ ਨੂੰ ਨਾ ਪਾਲਣ ਤਾਂ ਨਿਸ਼ਾਨਿਓਂ ਉੱਕ ਗਏ। ਫੇਰ ਪਿਤਾ ਦੀਆਂ ਖ਼ੁਸ਼ੀਆਂ ਕਿੱਥੇ ? ਇਸ ਲਈ ਦਸਵੰਧ ਜ਼ਰੂਰ ਕੱਢਣਾ ਹੈ। ਮਨ ਅਤੇ ਧਨ ਤਾਂ ਸੁੰਦਰ ਮਰਯਾਦਾ ਵਿਚ ਲਗਾਏ ਗਏ, ਪਰ ਹੁਣ ਤਨ ਸੂਤ ਕਰਨਾ ਵੀ ਬੜਾ ਜ਼ਰੂਰੀ ਸੀ। ਭਾਵੇਂ ਜੀਵਨ-ਯਾਤਰਾ ਵਿਚ ਤਨ ਨੂੰ ਬਹੁਤ ਥੱਲੇ ਜਗ੍ਹਾ ਦਿੱਤੀ ਗਈ ਹੈ, ਪਰ ਇਸਦੀ ਲੋੜ ਤੋਂ ਤਾਂ ਇਨਕਾਰ ਨਹੀਂ ਹੋ ਸਕਦਾ। ਇਹੋ ਹੀ ਇਕ ਸ਼ੀਸ਼ਾ ਹੈ ਜਿਸ ਥਾਣੀਂ ਆਤਮਾ ਦਾ ਅਕਸ ਬਾਹਰ ਦਿਸ ਆਉਂਦਾ ਹੈ। ਭਾਵੇਂ ਇਸ ਉਤੇ ਸਿੱਧੀ ਮਨ ਦੀ ਹੀ ਚੌਧਰ ਹੈ ਪਰ ਫਿਰ ਵੀ ਜਿਵੇਂ ਕੈਂਪ ਦੇ ਪ੍ਰਕਾਸ਼ ਲਈ ਸਾਫ਼ ਚਿਮਨੀ ਦੀ ਜ਼ਰੂਰਤ ਹੁੰਦੀ ਹੈ, ਓਦਾਂ ਹੀ ਆਤਮ ਜੀਵਨ ਦੇ ਅਭਿਆਸ ਲਈ ਤਨ ਨੂੰ ਵੀ ਖ਼ਾਸ ਮਰਯਾਦਾ ਵਿਚ ਰੱਖ ਕੇ ਦਰੁਸਤ ਕਰਨਾ ਪਵੇਗਾ, ਆਮ ਤੌਰ 'ਤੇ ਸਰੀਰ ਰਾਹੀਂ ਤਿੰਨ ਕਿਸਮ ਦੀ ਕਿਰਿਆ ਹੀ ਕੀਤੀ ਜਾਂਦੀ ਹੈ, ਅਰਥਾਤ ਖਾਣਾ, ਸੰਤਾਨ ਉਤਪਤੀ ਤੇ ਸੁੰਦਰਤਾ ਦੀ ਨੁਮਾਇਸ਼। ਇਹਨਾਂ ਤਿੰਨਾਂ ਨੂੰ ਖ਼ਾਸ ਮਰਯਾਦਾ ਵਿਚ ਰਖਿਆਂ ਹੀ ਕੰਮ ਚਲ ਸਕਦਾ ਹੈ। ਜੀਵਨ-ਯਾਤਰਾ ਵਿਚ ਜੋ ਲੋੜ ਹੈ, ਉਸਨੂੰ ਜ਼ਰੂਰ ਪੂਰਨ ਕਰਨਾ ਚਾਹੀਦਾ ਹੈ। ਭਾਵੇਂ ਲਗਦੇ ਵਾਹ ਲੋੜਾਂ ਨੂੰ ਵੀ ਘਟਾਣਾ ਚਾਹੀਦਾ ਹੈ, ਪਰ ਦੂਜੇ ਪਾਸੇ ਖ਼ਾਹਸ਼ਾਂ ਦੇ ਉਦਿਆਨ ਬਣ ਵਿਚ ਵੜਨੋਂ ਤਾਂ ਬਚਣਾ ਅਤਿ ਜ਼ਰੂਰੀ ਹੈ। ਪਹਿਲਾਂ ਜੀਭ ਦੇ ਸੁਆਦ ਨੂੰ ਹੀ ਲੈ ਲਓ : ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ (ਆਸਾ ਦੀ ਵਾਰ, ਮ: ੧, ਪੰਨਾ ੪੭੨) ੧੬੬ Sri Satguru Jagjit Singh Ji eLibrary Namdhari Elibrary@gmail.com