ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/21

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਵੀ ਪ੍ਰਭੂ ਦਾ ਦੁਆਰ ਪ੍ਰਾਪਤ ਨਹੀਂ ਹੁੰਦਾ। ਪੂਜਾ, ਅਰਚਾ, ਬੰਦਨਾ, ਡੰਡੌਤ, ਜੋਗ ਦੇ ਚਉਰਾਸੀ ਆਸਣ ਕੀਤਿਆਂ ਵੀ ਪ੍ਰਭੂ ਪ੍ਰਾਪਤੀ ਦੀ ਸੂਰਤ ਨਾ ਲੱਭੀ। ਰਾਜ-ਸੁਖ, ਹਕੂਮਤ ਤੇ ਐਸ਼ ਭੀ ਨਰਕ ਦਾ ਦੁਆਰਾ ਹਨ। ਬਸ ਇੱਕੋ ਹੀ ਸਚਾਈ ਲੱਭੀ ਹੈ ਕਿ ਸਾਧ ਸੰਗਤ ਵਿਚ ਕੀਤਾ ਹੋਇਆ ਹਰੀ-ਕੀਰਤਨ ਸਭ ਕਰਮਾਂ ਦੇ ਸਿਰਮੌਰ ਕਰਮ ਹੈ:

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥੧॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ਰਹਾਉ॥
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ॥੨॥
ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥੩॥
ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥
ਅੰਨ ਬਸਤ੍ਰ ਭੂਮਿ ਬਹੁ ਅਰਪੈ ਨਹ ਮਿਲਿਐ ਹਰਿ ਦੁਆਰਾ॥੪॥
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲਿਐ ਇਹ ਜੁਗਤਾ॥੫॥
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ॥
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥੬॥
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥
ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ॥੭॥
ਹਰਿ ਕੀਰਤਿ ਸਾਧ ਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥੮॥
ਤੇਰੋ ਸੇਵਕੁ ਇਹ ਰੰਗਿ ਮਾਤਾ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ
ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ਰਹਾਉ ਦੂਜਾ॥

(ਸੋਰਠਿ ਮਹਲਾ ੫ ਅਸਟਪਦੀ, ਪੰਨਾ ੬੪੧)

ਇਸ ਦਾਤ ਦੀ ਪ੍ਰਾਪਤੀ 'ਤੇ ਪ੍ਰਭੂ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆਂ ਕਿਹਾ ਹੈ—ਜਦੋਂ ਦੀਨ ਦੁਖਭੰਜਨ ਪ੍ਰਭੂ ਕ੍ਰਿਪਾਲ ਹੋਏ ਤਾਂ ਹਰੀ-ਕੀਰਤਨ ਵਿਚ ਮਨ ਰੰਗਿਆ ਗਿਆ:

ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥

(ਸੋਰਠਿ ਮਃ ੫, ਪੰਨਾ ੬੪੧)

ਕੀਰਤਨ ਦੀ ਮਹਾਨਤਾ ਕੇਵਲ ਗੁਰਬਾਣੀ ਵਿਚ ਹੀ ਕਥਨ ਨਹੀਂ ਕੀਤੀ ਗਈ, ਸਗੋਂ ਇਤਿਹਾਸ ਵੀ ਇਸ ਦੀ ਅਮਲੀ ਵਰਤੋਂ ਦਾ ਵਿਸ਼ੇਸ਼ ਜ਼ਿਕਰ ਕਰਦਾ ਹੈ। ਸਭ ਤੋਂ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਅਪਣਾਇਆ; ਜਦੋਂ ਦੌਲਤ ਖ਼ਾਂ ਲੋਧੀ ਦਾ ਮੋਦੀ ਰਹਿਣਾ ਤਿਆਗ, ਕਰਤਾਰ ਦੇ ਮੋਦੀ ਬਣੇ ਤੇ ਪ੍ਰਚਾਰ ਹਿਤ ਪਹਿਲੀ

੨੧