ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਤਪ ਨਾਲੋਂ ਦੋ ਘੜੀ ਹਰੀ ਕੀਰਤਨ ਦਾ ਫਲ ਜ਼ਿਆਦਾ ਹੁੰਦਾ ਹੈ।"

ਹਿੰਦੂ ਮਤ ਵਿਚ ਕੀਰਤਨ ਦੀ ਮਹਾਨਤਾ ਨੂੰ ਇਤਨਾ ਉੱਚਾ ਬਿਆਨ ਕੀਤਾ ਗਿਆ ਹੈ ਕਿ ਸਹਿਜੇ ਸਹਿਜੇ ਭਗਤਾਂ ਦੇ ਇਸ ਪਾਕ ਜਜ਼ਬੇ ਤੋਂ ਫ਼ਾਇਦਾ ਉਠਾਣ ਵਾਲੇ ਪੇਸ਼ਾਵਰ ਗਵੱਈਆਂ ਤੇ ਨਾਚਿਆਂ ਦੀਆਂ ਜਮਾਤਾਂ ਪੈਦਾ ਹੋ ਗਈਆਂ, ਜੋ ਬਜ਼ੁਰਗਾਂ ਦੇ ਸਾਂਗ ਰਚਾ ਰਚਾ ਤਮਾਸ਼ੇ ਕਰਨ ਲਗੀਆਂ। ਸੁਆਂਗ ਬਣੇ ਹੋਏ ਗੁਰੂ ਗਾਉਂਦੇ, ਚੇਲੇ ਨੱਚਦੇ, ਪੈਰਾਂ ਤੇ ਸਿਰਾਂ ਨਾਲ ਤਾਲ ਦੇਂਦੇ, ਧਰਤ ਦੀ ਮਿੱਟੀ ਪੁੱਟ ਸਿਰ 'ਤੇ ਪਾਉਂਦੇ ਸਨ ਤੇ ਜਨਤਾ ਉਹਨਾਂ ਕੋਲੋਂ ਦੈਵੀ ਪ੍ਰਭਾਵ ਲੈਣ ਦੀ ਥਾਂ ਦੋ ਘੜੀ ਹਾਸਾ ਤਮਾਸ਼ਾ ਕਰ ਘਰ ਨੂੰ ਚਲੀ ਜਾਂਦੀ ਸੀ:

ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ੍ ਫੇਰਨਿ੍ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ। ਆਪੁ ਪਛਾੜਹਿ ਧਰਤੀ ਨਾਲਿ॥

(ਆਸਾ ਕੀ ਵਾਰ, ਮ: ੧, ਪੰਨਾ ੪੬੫)

ਇਸ ਰਿਵਾਜ ਦੀ ਸਭ ਤੋਂ ਕੋਹਜੀ ਸੂਰਤ ਉਦੋਂ ਬਣੀ ਜਦ ਮੰਦਰਾਂ ਵਿਚ ਨੱਚਣ ਲਈ ਪਹਿਲਾਂ ਦੇਵ ਦਾਸੀਆਂ ਤੇ ਫਿਰ ਜਨਤਾ ਦਾ ਇਖ਼ਲਾਕ ਵਿਗਾੜਨ ਲਈ ਬਜ਼ਾਰੀ ਨਾਇਕਾਂ ਬਣ ਬੈਠੀਆਂ। ਉਹਨਾਂ ਨੇ ਸੰਗੀਤ ਨੂੰ ਵੀ ਬਦਨਾਮ ਕੀਤਾ। ਅੰਗੂਰ ਰਸ ਨੂੰ ਤਰਕਾ ਕੇ ਸ਼ਰਾਬ ਬਣਾਣ ਵਾਂਗ, ਰਾਗ ਦੇ ਪਵਿੱਤਰ ਸ਼ਾਂਤ ਰਸ ਨੂੰ ਵਿਸ਼ੇ ਰਸ ਵਿਚ ਬਦਲ ਦਿੱਤਾ। ਰਾਗ ਦੀ ਸੂਰਤ ਵੀ ਵਿਗੜੀ ਤੇ ਸਰੋਤੇ ਵੀ ਗ਼ਰਕ ਹੋਏ:

ਸ਼ੁਭ ਕਾਜ ਕੋ ਛੋਡ ਆਕਾਜ ਕਰੈਂ,
ਕੁਛ ਲਾਜ ਨਾ ਆਵਤ ਹੈ ਇਨ ਕੋ।
ਇਕ ਰਾਂਡ ਬੁਲਾਇ ਨਚਾਵਤ ਹੈ,
ਗ੍ਰਹਿ ਕਾ ਧੰਨ ਸਾਮ ਲੁਟਾਵਨ ਕੋ।
ਮ੍ਰਿਦੰਗ ਤਿਨੇ ਧ੍ਰਿਗ ਧ੍ਰਿਗ ਕਹੇ,
ਸੁਲਤਾਨ ਕਹੇ ਕਿੰਨ ਕੋ ਕਿੰਨ ਕੋ।
ਬਾਂਹਿ ਉਲਾਰ ਕੇ ਨਾਰ ਕਹੇ,
ਇੰਨਕੋ, ਇੰਨਕੋ, ਇੰਨਕੋ ਇੰਨਕੋ।

ਸੰਸਾਰ ਦੀਆਂ ਹੋਰ ਡਿੱਗੀਆਂ ਹੋਈਆਂ ਚੀਜ਼ਾਂ ਵਾਂਗ ਸੰਗੀਤ ਦੀ ਸਾਰ ਵੀ ਸਤਿਗੁਰਾਂ ਨੇ ਆਣ ਲਈ। ਗੁਰਮਤਿ ਵਿਚ ਕੀਰਤਨ ਪ੍ਰਧਾਨ ਕੀਤਾ ਗਿਆ। ਦੱਸਿਆ ਕਿ ਪੁਰਾਣੇ ਲੋਕਾਂ ਨੇ ਜੋ ਜੀਵਨ-ਬਿਰਤੀ ਦੇ ਸਾਧਨ ਅਖ਼ਤਿਆਰ ਕੀਤੇ ਸਨ, ਅਸੀਂ ਉਹਨਾਂ ਦੀ ਥਾਂ ਹਰੀ-ਕੀਰਤਨ ਨੂੰ ਹੀ ਮੁਖ ਸਮਝਦੇ ਹਾਂ, ਕਿਉਂਕਿ ਵੇਦ ਦਾ ਪਾਠ ਪੜ੍ਹਨ ਤੇ ਵਿਚਾਰਨ ਵਾਲੇ, ਨਿਵਲ-ਭੁਅੰਗਮ ਦੇ ਸਾਧਨ ਵਾਲੇ, ਵਿਕਾਰਾਂ ਕੋਲੋਂ ਤਾਂ ਕੀ ਛੁਟਣੇ ਸੀ, ਸਗੋਂ ਵਧੇਰੇ ਹਉਮੈ ਵਿਚ ਬੱਝ ਗਏ। ਮੋਨੀ ਤੇ ਕਰਾਮਾਤੀ ਹੋ ਰਿਹਾਂ, ਨਾਂਗੇ ਹੋ ਬਣ ਗਿਆਂ ਤੇ ਤੀਰਥਾਂ ਦੇ ਕਿਨਾਰਿਆਂ 'ਤੇ ਫਿਰਿਆਂ ਵੀ ਦੁਬਿਧਾ ਨਹੀਂ ਛੁਟਦੀ। ਤੀਰਥ 'ਤੇ ਜਾ, ਸਿਰ 'ਤੇ ਕਰਵਤ ਧਰਾ, ਲਖ ਯਤਨ ਕੀਤਿਆਂ ਵੀ ਮਨ ਦੀ ਮੈਲ ਨਹੀਂ ਉਤਰਦੀ। ਜ਼ਰ-ਜੋਰੂ, ਘੋੜੇ-ਹਾਥੀ, ਅੰਨ-ਬਸਤਰ ਤੇ ਧਰਤੀ ਤਕ ਦਾਨ ਦਿੱਤਿਆਂ

२०