ਸਮੱਗਰੀ 'ਤੇ ਜਾਓ

ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਪਿਆਰ ਲੀਲ੍ਹਾ ਵਿਚ ਅਟਕਾਂ ਨੂੰ ਜਿੱਤਣਾ ਪਿਆ, ਰੋਕਾਂ ਨੂੰ ਉਲੰਘਣਾ ਪਿਆ, ਬੇਵਫ਼ਾਂ ਦੀ ਸੰਗਤ ਤੋਂ ਪਰਹੇਜ਼ ਕਰਨਾ ਪਿਆ। ਕਹਿੰਦੇ ਹਨ ਬਨਸਪਤੀ ਦੇ ਜੀਵਨ ਵਿਚ ਪਿਆਰ, ਰਸ-ਭਰੀ ਜੋਬਨ ਮਦਮਤੀ ਚੰਬੇ ਦੀ ਸੁੰਦਰ ਕਲੀ ਦੇ ਪਾਸ, ਭੰਵਰ ਦੀ ਗੁੰਜਾਰ ਨਾ ਪੈਂਦੀ ਤਕ, ਇਕ ਕਵੀ ਨੇ ਉਸ ਤੋਂ ਪੁੱਛਿਆ, “ਬਾਗ਼ ਦੀ ਸਿਰਤਾਜ ਸੁੰਦਰੀ! ਤੂੰ ਬਨਸਪਤੀ ਦੇ ਸਭ ਗੁਣਾਂ ਨਾਲ ਸ਼ਿੰਗਾਰੀ ਹੋਈ ਹੈ। ਤੇਰਾ ਰੂਪ ਮਨ-ਮੋਹਣਾ, ਰੰਗ ਨਿੱਖਰਵਾਂ ਤੇ ਸੁਗੰਧੀ ਅਤਿ ਸੁੰਦਰ ਹੈ। ਫਿਰ ਕਾਰਨ ਕੀ ਕਿ ਭੰਵਰ ਤੇਰੇ ਕੋਲ ਨਹੀਂ ਬਹਿੰਦਾ ? ਆਪਣੀ ਗੁੰਜਾਰ ਨਾਲ ਤੇਰੇ ਵਿਹੜੇ ਰੌਣਕਾਂ ਕਿਉਂ ਨਹੀਂ ਲਾਉਂਦਾ?”

ਚੰਪਾ ਤੁਝ ਮੇਂ ਤੀਨ ਗੁਣ ਰੂਪ ਰੰਗ ਅਰ ਬਾਸ।
ਇਹ ਅਵਗੁਣ ਕਿਉਂ ਤੁਝ ਵਿਖੇ ਭੰਵਰ ਨਾ ਬੈਠੇ ਪਾਸ।

ਕਲੀ ਨੇ ਮੁਸਕਰਾ ਕੇ ਕਿਹਾ, “ਕਵੀ ਤੂੰ ਨਹੀਂ ਜਾਣਦਾ, ਉਹ ਹਰ ਥਾਂ ਥਾਂ 'ਤੇ ਬਹਿਣ ਵਾਲਾ ਹਰਜਾਈ ਹੈ। ਪ੍ਰੀਤ ਦੀ ਰੀਤ ਤੋਂ ਨਾਵਾਕਫ਼, ਨਿਰੇ ਰੂਪ ਦਾ ਗਾਹਕ, ਤਨ ਨੂੰ ਤਾੜਨ ਵਾਲਾ, ਵਫ਼ਾ ਤੋਂ ਅਨਜਾਣ, ਲੋਭੀ ਕੀੜਾ ਹੈ। ਕੀ ਤੂੰ ਉਸਦੇ ਪੀਲੇ ਤੂੰ ਮੁਖ ਤੋਂ ਕੁਦਰਤ ਦੀ ਦਰਸਾਈ ਹੋਈ ਇਹ ਲਿਖਤ ਨਹੀਂ ਪੜ੍ਹੀ ਕਿ ਇਹ ਬੇਵਫ਼ਾ ਹੈ? ਫਿਰ ਦੱਸ ਅਸੀਂ ਪ੍ਰੀਤ-ਰਸ-ਮੱਤੇ ਲੋਕ, ਅਜਿਹੇ ਬੇਵਫ਼ਾ ਦੇ ਕੁਸੰਗ ਨੂੰ ਕਿਸ ਤਰ੍ਹਾਂ ਸਹਾਰ ਸਕਦੇ ਹਾਂ:

ਮਾਲੀ ਤੋਂ ਇਕ ਦਿਨ ਮੈਂ ਪੁਛਿਆ, ਇਹ ਭੰਵਰੇ ਮਤਵਾਲੇ।
ਫੁਲਾਂ ਦੇ ਆਸ਼ਕ ਫਿਰ ਕਿਉਂ ਨੇ ਮੁਖ ਪੀਲੇ ਤਨ ਕਾਲੇ।
ਆਸ਼ਕ ਨਹੀਂ ਇਹ ਲੋਭੀ ਕੁੰਵਰ ਕਲੀ ਕਲੀ ਰਸ ਮਾਣਨ,
ਮੁਖ ਪੀਲੇ, ਕਾਇਰ ਉਹ ਧੁਰ ਤੋਂ, ਜੋ ਲਾ ਕੇ ਨਾ ਪਾਲੇ।

(ਕਰਤਾ)

ਮੇਰਾ ਰੂਪ, ਰੰਗ ਤੇ ਵਾਸ਼ਨਾ, ਪਿਆਰ ਦੀ ਸਚਾਈ ਦੇ ਆਸਰੇ ਕਾਇਮ ਹਨ। ਸੱਚ ਪੁੱਛੇਂ ਤਾਂ ਸਿਦਕ ਹੀ ਸੁਗੰਧੀ ਬਣ ਕੇ, ਅਹਿੱਲਤਾ ਰਸ ਬਣ ਕੇ ਤੇ ਦ੍ਰਿੜਤਾ ਹੀ ਰੂਪ ਬਣ ਮੇਰੇ ਵਿਚੋਂ ਚਮਕਦੀ ਹੈ, ਫਿਰ ਥਾਂ ਥਾਂ ਦੇ ਭਟਕਣ ਵਾਲੇ ਲੋਭੀਆਂ ਨੂੰ ਕੋਲ ਕੌਣ ਬਹਿਣ ਦੇਵੇ।

ਸਾਜਨ ਮੁਝ ਮੇ ਤੀਨ ਗੁਣ, ਰੂਪ ਰੰਗ ਅਰ ਬਾਸ।
ਜਗ੍ਹਾ ਜਗ੍ਹਾ ਕੇ ਮੀਤ ਕੋ, ਕੌਣ ਬਿਠਾਵੇ ਪਾਸ।

ਇਹ ਪਿਆਰ ਦੀ ਵਿਕਾਸ ਲੀਲ੍ਹਾ, ਇਤਨਾ ਡੂੰਘਾ ਅਸਰ ਰਖਦੀ ਹੈ ਕਿ ਬੂਟੇ ਮੁਆਫ਼ਕ ਪੌਣ-ਪਾਣੀ ਵਾਲੇ ਦੇਸ਼ ਵਿਚ ਵਸਣੋਂ ਇਨਕਾਰ ਕਰ ਦੇਂਦੇ ਹਨ। ਸਾਨੂੰ ਇਕ ਵੇਰ ਨੈਨੀਤਾਲ ਜਾਣ ਦਾ ਇਤਫ਼ਾਕ ਹੋਇਆ, ਗੌਰਮਿੰਟ ਹਾਊਸ ਦੇ ਬਗ਼ੀਚੇ ਵਿਚ ਇਕ ਬੜਾ ਸੁੰਦਰ ਫੁਲ ਖਿੜਿਆ ਹੋਇਆ ਸੀ। ਜਾਂ ਮਾਲੀ ਕੋਲੋਂ ਉਸ ਫੁੱਲ ਦਾ ਬੀਜ ਮੰਗਿਆ ਤਾਂ ਬੂਟਿਆਂ ਦੇ ਮਹਿਰਮ ਮਾਲੀ ਨੇ ਕਿਹਾ, “ਬੀਜ ਤਾਂ ਜੀ ਸਦਕੇ ਲੈ ਜਾਓ, ਪਰ ਇਹ ਬੂਟਾ ਪੰਜਾਬ ਦੇ ਮੈਦਾਨਾਂ ਵਿਚ ਫੁਲੇਗਾ ਨਹੀਂ। ਭਾਵੇਂ ਤਨਾਂ ਦੀ ਦੁਨੀਆ 'ਤੇ ਨਿਗਾਹ ਰੱਖਣ ਵਾਲਾ ਮਾਲੀ ਇਸ ਗੱਲ ਦੇ ਵਿਗਿਆਨਿਕ ਕਾਰਨ

੫੫