ਕਿ ਇਕ ਬ੍ਰਾਹਮਣ ਨੂੰ ਖ਼ੁਸ਼ਕਿਸਮਤੀ ਨਾਲ ਕਿਤਿਓਂ ਕਿਸੇ ਬੂਟੀ ਦਾ ਅਜਿਹਾ ਫਲ ਹੱਥ ਆ ਗਿਆ, ਜਿਸ ਦੇ ਖਾਧਿਆਂ ਬੁੱਢੇ ਜੁਆਨ ਤੇ ਜੁਆਨ ਸਦਾ ਜੁਆਨੀ ਮਾਣ ਸਕਦੇ ਸਨ:
ਪੀਰੇ ਮੁਗ਼ਾ ਕੇ ਪਾਸ ਵੋਹ ਦਾਰੂ ਹੈ, ਜਿਸ ਸੇ ਜ਼ੌਕ
ਨਾਮਰਦ ਮਰਦ, ਮਰਦ ਜਵਾਂਮਰਦ ਹੋ ਗਿਆ।
ਪੇਟੋਂ ਭੁੱਖੇ ਬ੍ਰਾਹਮਣ ਨੂੰ ਜੁਆਨੀ ਨਾਲ ਕੀ, ਉਹ ਤਾਂ ਦੋ ਵਕਤ ਦੋ ਰੋਟੀਆਂ ਦਾ ਝੁਲਕਾ ਦੇ ਪੇਟ ਦੀ ਅੱਗ ਬੁਝਾਣਾ ਚਾਹੁੰਦਾ ਸੀ। ਇਹ ਵਿਚਾਰ ਫਲ ਰਾਜਾ ਕੋਲ ਵੇਚ ਗਿਆ।
ਮਹਾਰਾਜਾ ਨੇ ਜੁਆਨੀ ਨੂੰ ਤਾਜ਼ਾ ਰੱਖਣ ਵਾਲਾ ਅਜਿਹਾ ਫਲ, ਆਪਣੀ ਮਹਿਬੂਬਾ ਨੂੰ ਦੇਣਾ ਪਸੰਦ ਕੀਤਾ। ਜਿਸ ਨੇ ਉਸੇ ਖ਼ਿਆਲ ਨਾਲ ਮਹਾਵਤ ਨੂੰ ਦੇ ਦਿੱਤਾ। ਭੋਗਾਂ ਦੀ ਵਸਤੀ ਵਿਚ ਨਿਭਾਹ ਕਿਥੇ, ਵਿਕਾਰਾਂ ਦੀ ਦੁਨੀਆਂ ਵਿਚ ਵਫ਼ਾ ਦਾ ਕੀ ਕੰਮ:
ਭੋਗਾਂ ਦੀ ਵਸਤੀ ਏ ਇਸ਼ਕੇ ਦੀ ਖਾਨ ਨਹੀਂ,
ਏਥੇ ਲਾਵਣ ਹੀ ਲਾਵਣ ਏ, ਪਰ ਤੋੜ ਨਿਭਾਣ ਨਹੀਂ।
ਮਹਾਵਤ ਇਕ ਵੇਸਵਾ ਕੋਲ ਜਾਂਦਾ ਸੀ। ਜਿਸਦੇ ਰਾਹੀਂ ਫਲ ਵੇਸਵਾ ਕੋਲ ਜਾ ਪੁੱਜਾ। ਹਾਲਾਤ ਦੀ ਘਿਰੀ ਹੋਈ ਤੇ ਸਮਾਜ ਦੇ ਸੰਗਲਾਂ ਦੀ ਜਕੜੀ ਹੋਈ ਵੇਸਵਾ ਵਿਕਾਰ ਦੇ ਜੀਵਨ ਤੋਂ ਤੰਗ ਸੀ। ਉਸ ਨੇ ਫਿਰ ਜੋਬਨ ਦੀ ਜ਼ਮਾਨਤ ਨੂੰ ਰਾਜਾ ਭਰਥਰੀ ਕੋਲ ਜਾ ਵੇਚਿਆ। ਭੇਦ ਖੁਲ੍ਹ ਗਿਆ, ਰਾਜੇ ਦੀਆਂ ਅੱਖਾਂ ਉਘੜ ਗਈਆਂ। ਚੰਮ ਦੇ ਵਪਾਰ ਤੋਂ ਗਿਲਾਨੀ ਆਈ, ਰਾਜੇ ਦੇ ਮਨ ਵਿਚ ਪਛਤਾਵਾ ਪੈਦਾ ਹੋਇਆ:
ਸੋਮ ਨਾਮ ਬਿਪਰ ਵਰ, ਗਿਰਜਾਂ ਕੇ ਵਰ ਕਰ,
ਲੀਨੋ ਸੁਧਾ ਫਲ, ਤਾਨੇ ਦੀਨੋ ਨਰ ਨਾਹਿ ਕੇ।
ਭੂਤ ਸੁਪਤਨੀ ਕੋ, ਰਾਣੀ ਨਿਜ ਮੀਤ ਹੂੰ ਕੋ,
ਤਾਨੇ ਦੀਨੋ ਮੀਤਨੀ ਕੋ ਨੀਕੋ ਫਲ ਚਾਹਿ ਕੇ।
ਆਗੇ ਗਨਿਕਾ ਸੁਰ ਆਗੇ, ਧਰਾਪਤ ਹੂੰ ਕੇ ਆਗੇ ਸਰ,
ਨਰ ਨਾਥ ਮਾਥਾ ਧੁਨਾ, ਸੁੰਨ ਸੁਆਨ ਤਾਹਿ ਕੇ।
ਹਾ ਹਾ ਕਾਮਨੀ ਕੇ ਹੇਤ ਮੈਨੇ ਹਤੇ ਨੀਕੇ ਕਾਮ ਆਗੋ,
ਤਾਕੋ ਤਜ ਵਾਕੋ ਭਜੂੰ ਸਸੀ ਸੀਸ ਜਾਹਿ ਕੇ।
ਇਹ ਪਛਤਾਵਾ ਸੀ ਰੂਪ-ਧਾਰ ਬੋਝ, ਮਨ ਦੀ ਵਿਕਾਰ ਚਾਲ ਵਿਚ ਫ਼ਰਕ ਪਾਣ ਵਾਲਾ, ਜਦ ਪਛਤਾਵਾ ਆਇਆ ਚਾਲ ਰੁਕ ਗਈ, ਮੋੜਾ ਪਿਆ। ਰਾਜੇ ਨੇ ਜੀਵਨ ਦੀ ਤਮਾਮ ਤਸਵੀਰ 'ਤੇ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਉਹ ਪ੍ਰਭੂ ਨਾਲ ਬੇਵਫ਼ਾ, ਰਾਣੀ ਓਸ ਨਾਲ ਤੇ ਮਹਾਵਤ ਰਾਣੀ ਨਾਲ, ਵੇਸਵਾ ਨੇ ਤਾਂ ਪਿਆਰ ਕਰਨਾ ਈ ਕੀ ਸੀ। ਆਦਿ ਤੋਂ ਅੰਤ ਤਕ ਹੀ ਠਾਠਾ ਬਾਗਾ। ਤਾਣੀ ਹੀ ਵਿਗੜੀ ਹੋਈ, ਕਿਸੇ ਨੂੰ ਕੀ ਕਹਿਣਾ ਸੀ। ਦੂਜੇ ਨੂੰ ਦੋਸ਼ ਕੀ ਦੇਣਾ ਸੀ। ਰਾਜੇ ਨੇ ਪਹਿਲਾਂ ਆਪਣਾ ਹੀ
੮੭