ਇਲਾਜ ਕਰਨ ਦੀ ਮਨ ਵਿਚ ਠਾਣੀ ਤੇ ਈਸ਼ਵਰ ਚਿਤਵਨ ਵਿਚ ਜੁੜ ਗਿਆ:
ਜਿਨ ਕੋ ਚਿਤ ਮੇ ਚਿਤਵੋ ਹਉਂ ਸਦਾ,
ਤਿਨ ਕੀ ਰਤ ਮੋਹਿ, ਤਨ ਮਾਂਹਿ ਰਤੀ ਨਾ।
ਵੋਹ ਆਨ ਪਮਾਨ ਕੇ ਸੰਗ ਰਤੀ,
ਪੁੰਨ ਤਾਂ ਮਨ ਮੇਂ ਗਨਿਕਾ ਗ੍ਰਹਿ ਕੀਨਾ।
ਧ੍ਰਿਗ ਹੈ ਅਬਲਾ ਭ੍ਰਿਤ ਕੰਧਰਪ ਪੈ,
ਪੁੰਨ ਮੋਹਿ ਧ੍ਰਿਕਾਰ ਜੋ ਮਾਰ ਅਧੀਨਾ।
ਇਹ ਭਾਂਤ ਸਮੂਹ ਕੇ ਪ੍ਰੀਤ ਤਜੀ,
ਨਿਰਪ ਹੋਇ ਯੋਗੀਸ਼ਵਰ ਈਸ਼ਵਰ ਚੀਨਾ।
ਇਹ ਤਾਂ ਸੀ ਕਥਾ ਪ੍ਰਭੂ ਦੇ ਓਸ ਭੋਲੇ ਬੱਚੇ ਦੀ, ਜੋ ਖਿਡੌਣੇ ਨਾਲ ਖੇਡ ਰਿਹਾ ਸੀ। ਰੂਪ ਵਿਚ ਰੁੱਝਿਆ ਹੋਇਆ ਰਾਹ ਤੋਂ ਉੱਕ ਗਿਆ ਸੀ। ਪਰ ਏਥੇ ਇਕੱਲਾ ਰੂਪ ਹੀ ਤਾਂ ਮਾਰ ਨਹੀਂ ਕਰ ਰਿਹਾ, ਏਥੇ ਤਾਂ ਚੌਹਾਂ ਪਾਸਿਆਂ ਤੋਂ ਧਾੜੇ ਪੈ ਰਹੇ ਹਨ। ਜੇ ਨਿਰਾ ਰੂਪ ਹੀ ਮਾਰਦਾ ਤਾਂ ਨੇਤਰਹੀਣ ਤਾਂ ਪਾਰ ਉਤਰ ਜਾਂਦੇ ਪਰ ਇਸ ਅਖਾੜੇ ਵਿਚ ਤਾਂ ਹਕੂਮਤ, ਸਰਮਾਇਆ, ਕੁਲ, ਰੰਗ, ਨਸਲ, ਵਿੱਦਿਆ, ਕੀ ਕੀ ਨਹੀਂ ਮਾਰ ਕਰਦਾ।
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥
(ਵਾਰ ਮਲਾਰ ਮ: ੧, ਪੰਨਾ ੧੨੮੮)
ਇਕ ਰਾਜੇ ਦੇ ਦੁਆਰੇ ਕਥਾ ਕਰ ਰਹੇ ਬ੍ਰਾਹਮਣ ਨੂੰ ਦੇਖ ਕੇ ਕਿਸੇ ਬੇਨਵਾ ਨੇ ਪੁਛਿਆ, “ਪੰਡਤ ਜੀ, ਕਥਾ ਕਿਥੇ ਕਰ ਰਹੇ ਹੋ?” “ਰਾਜਭਵਨ ਵਿਚ, "ਬ੍ਰਾਹਮਣ ਨੇ ਉੱਤਰ ਦਿੱਤਾ। “ਰਾਜਾ ਦੀ ਉਮਰ ਤੇ ਕੁਲ?" ਬ੍ਰਾਹਮਣ ਬੋਲਿਆ, ‘ਅਵਸਥਾ ਯੁਵਾ ਤੇ ਕੁਲ ਉੱਚੀ ਹੈ। ‘ਫਿਰ ਏਥੇ ਕਥਾ ਕੀ ਆਂਹਦੀ ਹੈ।"
ਧਨ, ਜੋਬਨ, ਇਵਵੇਕ, ਪ੍ਰਭੁਤਾ, ਇਹ ਹਨ ਚਾਰੇ ਪਰਮ ਰਿਪ।
ਏਹ ਦੇਤ ਅਨਰਥ ਇਕ ਏਕ, ਯਹਾਂ ਚਾਰੋ ਤਹਾਂ ਕਿਆ ਕਥਾ।
ਕਹਿ ਕੇ ਬੇਨਵਾ ਤੁਰਦਾ ਹੋਇਆ। ਬੇਨਵਾ ਦਾ ਕਿਹਾ ਠੀਕ ਸੀ, ਬਹਾਰ ਤੇ ਆਏ ਹੋਏ ਬਾਗ਼-ਸੰਸਾਰ ਦਾ ਹਰ ਫੁੱਲ ਖਿੱਚਾਂ ਪਾਂਦਾ ਹੈ। ਰੂਪ ਏਥੇ ਹੀ ਨਹੀਂ, ਅਗਾਂਹ ਵੀ ਮਾਰ ਕਰਦਾ ਹੈ:
ਕਹਾਂ ਲੇ ਜਾਊਂ ਦਿਲ ਦੋਨੋਂ ਜਹਾਂ ਮੇਂ ਇਸ ਕੀ ਮੁਸ਼ਕਲ ਹੈ
ਯਹਾਂ ਕਾ ਪਰੀਓਂ ਮਜਮਾ ਹੈ ਵਹਾਂ ਹੂਰੋਂ ਕੀ ਮਹਿਫ਼ਲ ਹੈ।
ਇਸਦੇ ਭਰਮਾਏ ਹੋਏ ਹੀ ਲੋਕ ਬੰਦਗੀ ਵੇਚ ਬਹਿਸ਼ਤ ਵਟਦੇ ਹਨ। ਇਹ ਈਮਾਨ ਨੂੰ ਕਮਜ਼ੋਰ ਕਰਦਾ ਹੈ:
ਬਹਿਸ਼ਤੋਂ ਹੂਰੋਂ ਗਿਲਮਾ, ਇਵਜ਼ੇ ਤਾਇਤ ਮੈ ਨਾ ਮਾਨੂੰਗਾ।
ਇਨਹੀ ਬਾਤੋਂ ਸੇ ਐ ਵਾਇਜ਼ ਜ਼ਈਫ ਈਮਾਨ ਹੋਤਾ ਹੈ।
(ਇਕਬਾਲ)
੮੮