ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੮੨
ਰੋਟੀ
ਬੋੱਲੀ ਨਾਲ ਤਨੋੜੇ ਦੇ ਨਾਰ ਮੇਰੀ,
ਇਕ ਦਿਨ ਸ਼ਾਮ ਨੂੰ ਵੇਖ ਅਚਾਰ ਰੋਟੀ:-
'ਚੌਂਕ ਫੁੱਲ ਤੇ ਸੜੇ ਸਨ ਏਸ ਘਰ ਦੇ,
ਹੋ ਗਈ ਸਿਰ ਤੇ ਸੁੱਕੀ ਅਸਵਾਰ ਰੋਟੀ?
ਗੁਲੂ ਬੰਦ ਹਮੇਲ ਦੀ ਥਾਂ ਬਣ ਗਈ,
ਬਿਨਾਂ ਲਾਜ਼ਮੇਂ ਗਲੇ ਦਾ ਹਾਰ ਰੋਟੀ?
ਟੂੰਬਾਂ ਵੰਨ ਸੁਵੰਨੀਆਂ ਜੱਗ ਪਾਵੇ,
ਸਾਡੇ ਲਈ ਆ ਗਈ ਅਲੋਕਾਰ ਰੋਟੀ ?'
ਓਹਨੂੰ ਕਿਹਾ ਮੈਂ 'ਮੂਰਖੇ ! ਨਿੰਦੀਏ ਨਾਂ,
ਰੁੱਖੀ, ਕੋਝੜੀ, ਕਦੀ ਭੀ ਨਾਰ ਰੋਟੀ !
ਤੇਰੇ ਜਹੀਆਂ ਪਕੌਂਦੀਆਂ ਹੋਣ ਕੋਲੇ,
ਅਜੇ ਮਰਦ ਕਮੌਣ ਸਭਿਆਰ ਰੋਟੀ!
ਨੂਰ ਨੈਣਾਂ ਦਾ, ਆਤਮਾ ਉਮਰ ਦੀ ਏ,
ਸ਼ਕਤੀ ਸੁਰਤ ਦੀ ਜੱਗ ਵਿੱਚਘਾਰ ਰੋਟੀ!
ਜਾਨ ਬਲ ਦੀ ਤਾਣ ਹਰ ਗੱਲ ਦੀ ਏ,
ਕੁਦਰਤ ਹੈ, ਜੇ ਨਹੀਂ ਕਰਤਾਰ ਰੋਟੀ!
ਸ਼ੀਸ਼ਾ ਸਾਫ਼ ਹੈ ਅਕਲ ਦੀ ਆਰਸੀ ਦਾ,
ਦੱਸੇ ਫ਼ਲਸਫ਼ੇ ਕਈ ਹਜ਼ਾਰ ਰੋਟੀ!
ਆਦਮ ਜੂਨ ਫਰੀਕਾ ਦੇ ਬਣੇ ਨਾਂਗੇ,
ਖਾਧੀ ਉਨ੍ਹਾਂ ਨੇ ਜਦੋਂ ਇੱਕ ਵਾਰ ਰੋਟੀ !