ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੮

ਹੁਣ ਇਹ ਦਰਸ ਦੀਦਾਰ ਦੀ ਚਾਹ ਰੱਖਣ,
ਮਾਹੀ ਵੇਖਕੇ ਲਵੇ ਚੁਰਾ ਅੱਖੀਆਂ!
ਜੇ ਮੈਂ ਬੰਦ ਕਰਾਂ ਏਹਨਾਂ ਅੱਖੀਆਂ ਨੂੰ,
ਸਗੋਂ ਹੁੰਦੀਆਂ ਦੂਣ ਸਵਾਈਆਂ ਨੇ!
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ!
ਇੱਕ ਦਿਨ ਕਿਹਾ ਨਜੂਮੀ ਨੂੰ 'ਵੇ ਵੀਰਾ!
ਖੋਹਲ ਪੱਤਰੀ ਵੇਖ ਨਸੀਬ ਮੇਰੇ!
ਮਰਜ਼ ਇਸ਼ਕ ਦੀ ਕੀਤੇ ਨੇ ਹੱਡ ਥੋਥੇ,
ਕਦੋਂ ਮਿਲਨਗੇ ਦੱਸੀਂ ਤਬੀਬ ਮੇਰੇ?
ਕਦੋਂ ਵਿੱਚ ਸੁਹਾਗਣਾਂ ਮੈਂ ਹੋਸਾਂ?
ਕਦੋਂ ਆਉਂਣਗੇ ਪਿਆਰੇ ਹਬੀਬ ਮੇਰੇ?
ਕਿਸੇ ਪਾਸਿਓਂ-ਆਵੇ ਨਾਂ ਵਾ ਠੰਢੀ,
ਐਸੇ ਸੜੇ ਨੇ ਲੇਖ ਗ਼ਰੀਬ ਮੇਰੇ !
ਮੈਨੂੰ ਕਿਹਾ ਨਜੂਮੀਏਂ ਫ਼ਾਲ ਪਾਕੇ:-
'ਬਾਤਾਂ ਵਿੱਚ ਹਿਸਾਬ ਇਹ ਆਈਆਂ ਨੇ!
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ!
ਸੁੱਧ ਬੁੱਧ ਜਹਾਨ ਦੀ ਰਹੀ ਨਾਹੀਂ,
ਐਸੀ ਇਸ਼ਕ ਵਿੱਚ ਹੋਈ ਦਿਵਾਨੀਆਂ ਮੈਂ !
ਏਸੇ ਤਰਾਂ ਕਲੇਜੇ ਨੂੰ ਠੰਢ ਪੈਂਦੀ,
ਰਵ੍ਹਾਂ ਆਖਦੀ:-ਜਾਨੀਆਂ ਜਾਨੀਆਂ ਮੈਂ' !