ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੭

ਪੱਛੋਤਾਵਾ


ਮੈਥੋਂ ਪੁੱਛੋ ਸਹੇਲੀਓ! ਹਾਲ ਕੁਝ ਨ,
ਜੋ ਜੋ ਬਿਰ੍ਹੋਂ ਮੁਸੀਬਤਾਂ ਪਾਈਆਂ ਨੇ !
ਫਿਰਾਂ ਦਰ ਦਰ ਜੋਗਨਾਂ ਵਾਂਗ ਤੱਤੀ,
ਸ਼ਰਮਾਂ ਪ੍ਰੇਮ ਨੇ ਸਾਰੀਆਂ ਲਾਹੀਆਂ ਨੇ !
ਕਦੀ ਸ਼ੋਕ ਦੇ ਨਾਲ ਮੈਂ ਗੁੰਦਦੀ ਸਾਂ,
ਜ਼ੁਲਫਾਂ ਖੁੱਲ੍ਹ ਜੋ ਹਿੱਕ ਤੇ ਆਈਆਂ ਨੇ।
ਹਾਇ ! ਮੈਂ ਸਾਰੇ ਜਹਾਨ ਵਿੱਚ ਨਸ਼ਰ ਹੋਈ,
ਮੇਣ੍ਹੇ ਦੇਂਦੀਆਂ ਕੁੱਲ ਹਮਸਾਈਆਂ ਨੇ !
ਸੁਫ਼ਨੇ ਵਿੱਚ ਭੀ ਕਦੀ ਨਹੀਂ ਦਰਸ ਦਿੱਤਾ,
ਵਾਹਵਾ ਓਦ੍ਹੀਆਂ ਬੇਪਰਵਾਹੀਆਂ ਨੇ !
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ!
ਬਤੱਰ ਹੋਈ ਏ ਜ਼ਿੰਦਗੀ ਮੌਤ ਕੋਲੋਂ,
ਲਈਆਂ ਡਾਢਿਆਂ ਨਾਲ ਮੈਂ ਲਾ ਅੱਖੀਆਂ !
ਪੈ ਗਏ ਕੁੱਕਰੇ ਤੇ ਪਲਕਾਂ ਗਲ ਗਈਆਂ,
ਰੋ ਰੋ ਕੇ ਲਈਆਂ ਸੁਜਾ ਅੱਖੀਆਂ !
ਮੇਰੇ ਨਾਲ ਸੀ ਏਹਨਾਂ ਨੇ ਦਗ਼ਾ ਕੀਤਾ,
ਕੀਤਾ ਆਪਣਾ ਭੀ ਲਿਆ ਪਾ ਅੱਖੀਆਂ !