ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਆਵੇ ਪਿਆਰਾ ਤਾਂ ਓਸ ਨੂੰ ਆਖਣਾ ਇਹ,
ਕਿਤੇ ਭੁੱਲ ਨਾਂ ਤੁਸੀਂ ਖਿਆਲ ਜਾਣਾ!
ਤੇਰੇ ਬ੍ਰਿਹੋਂ ਨੇ ਬਾਲੀ ਏ ਇਹ 'ਬਾਲੀ'
ਏਹਦੀ ਕਬਰ ਤੇ ਦੀਵਾ ਤੇ ਬਾਲ ਜਾਣਾ!
ਤੇਰੇ ਮੁਖ ਗੁਲਾਬੀ ਦੀ ਸੀ ਆਸ਼ਕ,
ਦੋ ਤਿੰਨ ਫੁੱਲ ਗੁਲਾਬ ਦੇ ਡਾਲ ਜਾਣਾ!
ਮੇਰੀ ਕਬਰ ਨੇ ਭੀ 'ਸ਼ਰਫ' ਆਖਣਾ ਏ,
ਫੇਰਾ ਪਾਯਾ ਜੇ ਕਦੀ ਨਾਂ ਸਾਈਆਂ ਨੇ:-
ਜਲ ਭਰੀਆਂ ਅੱਖੀਆਂ ਰੋਂਦੀਆਂ ਇਹ,
ਤੱਤੀ ਨਾਲ ਬੇਕਦਰਾਂ ਦੇ ਲਾਈਆਂ ਨੇ!'