ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੯੩ )
ਵੇਖ ਵੇਖ ਜੀਵੰਦਾ ਓਹ ਰੋਜ਼ ਮੇਰਾ ਯਾਰ ਮੈਨੂੰ,
ਮੋਯਾ ਰਹਿੰਦਾ ਮੈਂ ਬੀ ਨਿੱਤ ਓਸਦੇ ਦੀਦਾਰ ਦਾ!
ਕਰਦਾ ਹੰਕਾਰ ਮੈਂਨੂੰ ਫੇਰ ਬੀ ਜੇ ਦੇਖਕੇ ਓਹ,
ਰਾਹ ਓਹਨੂੰ ਦੱਸ ਦੇਂਦਾ* 'ਮਿਸਰ' ਦੇ ਬਾਜ਼ਾਰ ਦਾ!
'ਇੱਕ ਅਟੀ' ਸੂਤ ਦੀ ਜਾਂ ਮੁੱਲ ਪੈਂਦਾ 'ਸ਼ਰਫ਼' ਓਦ੍ਹਾ,
ਟੁੱਟਦਾ ਗੁਮਾਨ ਕੱਚੀ ਤੰਦ ਵਾਂਗ ਯਾਰ ਦਾ!
*ਜਿਸ ਤਰਾਂ ਯੂਸਫ਼ ਪੈਗ਼ੰਬਰ ਨਾਲ ਬੀਤੀ ਸੀ।