ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੦੬)
ਸੂਤਰ ਕੱਤ, ਉਣਾ, ਧੁਆ ਰੇਜਾ,
ਓਸ ਭਗਤਣੀ ਅੰਤ ਤਿਆਰ ਕੀਤਾ!
ਲਿੰਬ ਪੋਚ ਪੜਛੱਤੀ ਤੇ ਰੱਖ ਓਹਨੂੰ
ਸੌ ਸੌ ਵਾਰ ਉਠਕੇ ਨਸਸਕਾਰ ਕੀਤਾ!
ਧੂਪ ਸੰਦਲ ਕਸਤੂਰੀ ਦੀ ਦੇ ਦੇ ਕੇ,
ਸੜਦੀ ਹਿੱਕ ਨੂੰ ਠੰਢਿਆਂ ਠਾਰ ਕੀਤਾ!
ਮਹਿਮਾਂ ਗੁਰੂ ਦੀ ਆਪਣੀ ਨਿਮਰਤਾਈ'
ਓਹਨੂੰ ਆਖਣੀ, ਰੋਜ਼ ਵਿਹਾਰ ਕੀਤਾ!
ਸੱਚ ਪੁੱਛੋ ਤਾਂ ਪ੍ਰੇਮ ਦੇ ਜੁੱਧ ਅੰਦਰ,
ਹੈ ਇਹ ਹੌਸਲਾ ਭਗਤਣਾਂ ਸੱਚੀਆਂ ਦਾ!
'ਬੰਦੀਛੋੜ' ਜਹੇ ਗੁਰੂ ਨੂੰ ਢਾਹੁਣ ਬਦਲੇ!
ਜਾਲ ਲਾ ਦੇਨਾਂ ਤੰਦਾਂ ਕੱਚੀਆਂ ਦਾ!
ਸੋਨੇ ਵਾਂਗ ਮੁਰੀਦਣੀ ਗੁਰੂ ਜੀ ਦੀ,
ਪਰਖੀ ਗਈ ਓਹ ਜਦੋਂ ਪਿਆਰ ਅੰਦਰ!
ਜਾਣੀ ਜਾਣ ਉਸ ਸ਼ਹਿਨਸ਼ਾਹ ਦਿਲਾਂ ਦੇ ਨੂੰ,
ਪੁੱਜੀ ਖ਼ਬਰ ਇਹ ਪਰੇਮ ਦੀ ਤਾਰ ਅੰਦਰ!
ਬੁਲ ਬੁਲ ਵਾਂਗ ਇਕ ਬੁੱਢੜੀ ਤੜਫ਼ਦੀ ਏ,
ਦੀਦ ਲਈ ਕਸ਼ਮੀਰ-ਗੁਲਜ਼ਾਰ ਅੰਦਰ!
ਡਿੱਠਾ ਜਦੋਂ ਪਰੇਮ ਦਾ ਸਿਦਕ ਉੱਚਾ,
ਹੁਸਨ ਤੁਰ ਪਿਆ ਵਿਕਣ ਬਜ਼ਾਰ ਅੰਦਰ!
ਤੁੱਠ ਪਿਆ ਜੇ ਰਾਮ ਦਿਆਲ ਹੋਕੇ,
ਕਾਰੇ ਸੌਜਲੋ ਖਿੱਚ ਵਕੀਲਣੀ ਦੇ!