ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ )

ਨੀ ਤੂੰ ਓਹਨੂੰ ਭੀ ਪਿਛੇ ਨਾ ਪਾਉਨੀ ਏਂ,
ਮੱਤ ਦੇਣ ਜੇ ਤੀਜਾ ਧਿਆਕ ਆਯਾ!
ਜਿਦ੍ਹੀ ਵਿੱਚ ਉਡੀਕ ਦੇ ਰੋ ਰੋ ਕੇ,
ਸਾਸ ਨੱਕ ਤੇ ਤੇਰਾ ਨਾਪਾਕ ਆਯਾ!
ਮੇਰਾ ਪੁੱਤ ਸੁਲਤਾਨ ਝਲਾਂਗ ਵੇਲੇ,
ਮੱਝਾਂ ਚਾਰਨੋਂ ਓਸ ਨੂੰ ਠਾਕ ਆਯਾ!
ਤੈਨੂੰ ਓਦੋਂ ਦੀ ਲੱਗੀ ਪਝੱਤਰੀ ਏ,
ਵਾਜੇ ਵੱਜਣ ਦਾ ਜਦੋਂ ਖੜਾਕ ਆਯਾ!
ਕਮਲੀ ਹੋ ਨਾਂ ਰਾਂਝੇ ਦੀ ਕੰਬਲੀ ਤੇ,
ਅੰਗ ਲਾ ਨੀ ਜੋੜਾ ਪੁਸ਼ਾਕ ਆਯਾ!
ਨੀ ਤੂੰ ਅਕਲ ਨੂੰ ਹੱਥ ਕੁਝ ਮਾਰ ਮੋਈਏ,
ਚੂੜਾ ਪਾ ਬਾਹੀਂ ਅਰਕਾਂ ਤਾਕ ਆਯਾ!
ਨਾਂ ਕਰ ਨੱਕ ਚੜ੍ਹਾ ਚੜ੍ਹਾ ਗੱਲਾਂ,
ਹੀਰੇ ਵਾਲੜਾ ਵੇਖ ਬਲਾਕ ਆਯਾ !
ਬਹਿ ਜਾ ਚੱਉ ਦੇ ਨਾਲ ਤੇ ਵੇਖ ਪੀੜ੍ਹਾ,
ਜੜਿਆ ਸੋਨੇ ਦੀ ਨਾਲ ਸੁਲਾਕ ਆਯਾ!
'ਸ਼ਰਫ਼' ਕੰਡਿਆਂ ਦਾ ਢੀਂਗਰ ਲਾਹ ਮਗਰੋਂ,
ਸੈਦਾ ਵੇਖ ਨੀ ਨੀਂਗਰ ਉਸ਼ਨਾਕ ਆਯਾ!

ਉੱਤਰ:-

ਹੀਰ ਆਖਦੀ ਮਾਏ ਨੀ ਪਵੇ ਲੋੜ੍ਹਾ,
ਤੈਨੂੰ ਖ਼ਿਆਲ ਨਹੀਂ ਅਜੇ ਤੀਕ ਆਯਾ!