ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੨ )

  • ਸ਼ਾਲੀ ਛੜਦਿਆਂ ਟਿਕੇ ਨਾ ਪੱਬ ਅੱਡੀ,

ਭਾਵੇਂ ਕੰਮ ਏਹ ਬੜੀ ਖਲ੍ਹੀਰ ਦਾ ਏ!
ਦੱਸਾਂ ਗੱਲਾਂ ਚੋਂ ਨਿਕਲਦਾ ਤਿੰਨ ਵਾਰੀ,
ਮੂੰਹੋਂ ਕਲਮਾ ਏਹ +'ਤੌਬ ਤਕਸੀਰ' ਦਾ ਏ!
ਸਿਰ ਤੇ ਟੋਪੀ ਪਟਾਰੀ ਸਪੋਲੀਆਂ ਦੀ,
ਗਿਰਦ ਘੇਰਾ ਇਕ ਲੰਮੀ ਜਹੀ ਲੀਰ ਦਾ ਏ!
ਪਿੰਨਾਂ ਓਹਦੇ ਵਿੱਚ ਸੈਂਕੜੇ ਲਾ ਲਾ ਕੇ,
ਰੰਗ ਰੰਗਿਆ ਹੋਇਆ ਨਕਸੀਰ ਦਾ ਏ!
ਬੁਕ ਬੁਕ ਡੰਡੀਆਂ ਪਾਈ ਏ ਡੰਡ ਐਸੀ,
ਪੈਂਦਾ ਸ਼ੋਰ ਜਿਉਂ ਕਿਸੇ ਵਹੀਰ ਦਾ ਏ!
ਸਾਦਾ ਲੌਹੀ ਤੇ ਹੁਸਨ ਨੇ ਰਲ ਮਿਲਕੇ,
ਮਜ਼ਾਂ ਬੰਨ੍ਹਿਆਂ ਖੰਡ ਤੇ ਖੀਰ ਦਾ ਏ!
ਸੰਦਰ ਪਿੰਨ ਰੁਮਾਲ ਦਾ ਇਸ਼ਕ ਏਡਾ,
ਹੁੰਦਾ ਭੈਣ ਨੂੰ ਪ੍ਰੇਮ ਜਿਉਂ ਵੀਰ ਦਾ ਏ!
ਚਾਹ ਰੋਟੀ ਦੀ ਭੱਤ ਨੇ ਅੰਜ ਤੋੜੀ,
ਤੀਲਾ ਟੁੱਟਦਾ ਜਿਵੇਂ ਕਸੀਰ ਦਾ ਏ!
ਜ਼ਿੰਦਾ ਦਿਲਾਂ ਦੇ ਵਾਸਤੇ ਜੱਗ ਉੱਤੇ,
ਬੇਸ਼ਕ ਦੇਸ਼ ਏ ਜੱਨਤ ਨਜ਼ੀਰ ਦਾ ਏ!
'ਸ਼ਰਫ਼' ਸ਼ਹਿਰ ਗਰਾਵਾਂ ਨੂੰ ਗਾਹ ਗਾਹ ਕੇ,
ਪਰਖ ਲਿਆ ਮੈਂ ਹੁਸਨ ਕਸ਼ਮੀਰ ਦਾ ਏ।

*ਝੋਨਾ +ਓਥੋਂ ਦੇ ਲੋਕਾਂ ਦਾ ‘ਮੂੰਹ ਚੜਿਆ ਬੋਲ