ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੧ )

ਬਣੀਆਂ ਹੋਈਆਂ ਨੇ ਬਾਰਕਾਂ ਭਵਾਂ ਦੋਵੇਂ,
ਲਾਮ ਲਸ਼ਕਰ ਵਿੱਚ ਨੇਜ਼ੇ ਤੇ ਤੀਰ ਦਾ ਏ!
ਨਿਰਮਲ ਅੱਖੀਆਂ ਸ਼ੀਸ਼ੇ ਦੋ ਕੈਮਰੇ ਦੇ,
ਜੋੜਾ ਜਾਪਦਾ ਵਿੱਚ ਤਸਵੀਰ ਦਾ ਏ!
ਖਿੜਿਆ ਹੋਇਆ ਗ਼ਰੀਬੀ 'ਚ ਸੁੱਖ ਏਦਾਂ,
ਕੌਲ ਫੁੱਲ ਜਿਉਂ ਡਲ ਦੇ ਨੀਰ ਦਾ ਏ !
ਸੁਰਖੀ, ਪਾਨ, ਦੰਦਾਸੜੇ ਬਿਨਾ ਚੜ੍ਹਿਆ,
ਰੰਗ ਕੁਦਰਤੀ ਬੁੱਲ੍ਹਾਂ ਤੇ ਸੀਰ ਦਾ ਏ !
ਗੁਲੀ ਬਿਜਲੀ ਈ ਕੱਢ ਕੇ ਦਾਨ ਦਿੱਤਾ,
ਹੁਸਨ ਦੰਦਾਂ ਤੇ ਅੱਤ ਅਖ਼ੀਰ ਦਾ ਏ,
ਕੰਵਲ ਪੱਤੀ ਦੀ ਬਣੀ ਏ ਜੀਭ ਪੀਪੀ,
ਮਿੱਠਾ ਬੋਲ ਮਿਜ਼ਾਜ ਗੁੰਭੀਰ ਦਾ ਏ,
ਡੂੰਘ ਠੋਡੀ ਦੇ, ਗਲ੍ਹਾਂ ਦੇ ਟੋਏ ਅੰਦਰ,
ਡਿਗਦਾ ਢੱਠਦਾ ਦਿਲ ਦਿਲਗੀਰ ਦਾ ਏ !
ਹਾਥੀ ਦੰਦ ਤਾਂ ਹੁੰਦਾ ਏ ਬੜਾ ਕਰੜਾ,
ਗਾਟਾ, ਗਲਾ ਗਲਾਸ ਪਨੀਰ ਦਾ ਏ !
ਥਾਂ ਬਾਹਵਾਂ ਦੀ ਇਕ ਇਕ ਸ਼ਿਅਰ ਸੁੰਦਰ,
ਲਿਖਿਆ ਹੋਯਾ ਦੇ ਕਿਸੇ ਫ਼ਕੀਰ ਦਾ ਏ :-
'ਇੱਕ ਹੱਥ ਦੇ ਦੇ, ਇੱਕ ਹੱਥ ਲੈ ਲੈ,
ਖਰਾ ਵਣਜ ਵਿਹਾਰ ਏਹ ਧੀਰ ਦਾ ਏ !
ਰਿਸ਼ੀਆਂ ਵਾਸਤੇ ਲੇਕਾਂ 'ਚ ਇੰਜ ਰਹਿਣਾ,
ਕੇਲੇ ਮੁੱਢ ਜਿਉਂ ਰੁੱਖ ਕਰੀਰ ਦਾ ਏ !