ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੪)

ਮਾਰੀ ਫੂਕ ਸਲੂਕ ਦੀ ਜਹੀ ਜਾ ਕੇ,
ਜਰਮਨ ਜੇਹਾਂ ਦੀ ਹੋਸ਼ ਉਡਾ ਦਿੱਤੀ!
ਅਸਾਂ ਦੋਹਾਂ ਮੁਹਾਣਿਆਂ ਜੁੱਟ ਹੋਕੇ,
ਬੇੜੀ ਬੰਨੇ ਇੰਗਲੈਂਡ ਦੀ ਲਾ ਦਿੱਤੀ!

ਅਸੀਂ ਭਾਰਤ ਦੀ ਅੱਖੀਓਂ ਵਗੇ ਹੋਏ,
ਦੋ ਹੰਝੂ ਹਾਂ ਓਹ ਇਤਹਾਸ ਅੰਦਰ!
ਜ਼ਮਜ਼ਮ ਰੰਗ ਦੇ ਸੋਮੇ ਵਗਾ ਦਿੱਤੇ
ਜਿਨ੍ਹਾਂ ਕੱਚ ਦੇ ਇੱਕੋ ਗਲਾਸ ਅੰਦਰ!

ਕਿਨ੍ਹੂੰ ਅੰਨ੍ਹਿਆਂ ਕਰੇਂਗਾ ਦੱਸ ਮੈਨੂੰ,
ਛੁਰੀਆਂ ਤੇਜ਼ ਏਹ ਕੀਹਦੇ ਲਈ ਰੱਖੀਆਂ ਨੇ?
ਤੂੰ ਨਹੀਂ ਜਾਣਦਾ ਏਹ ਮੁਸਲਮਾਨ ਹਿੰਦੂ,
ਭਾਰਤ ਮਾਤਾ ਦੀਆਂ ਦੋਵੇਂ ਅੱਖੀਆਂ ਨੇ?
ਜੀਹਦੇ ਨਾਲ ਇਕ ਪੈਲੀ ਦਾ ਪੰਧ ਕਰੀਏ,
ਮੁੜ ਮੁੜ ਓਸਨੂੰ ਵੇਂਹਦੀਆਂ ਅੱਖੀਆਂ ਨੇ!
ਮਾਂ ਪਿਉ ਜਾਏ ਹਮਸਾਏ ਤੂੰ ਵੇਖ ਤੇ ਸਹੀ,
ਮੈਂ ਤਾਂ ਨੀਹਾਂ ਈ ਸਾਂਝੀਆਂ ਰੱਖੀਆਂ ਨੇ!

ਵੈਰੀ ਹੱਥਾਂ ਤੇ ਪਾਉਣ ਨਿਸ਼ੰਗ ਤੈਨੂੰ,
ਪਰ ਇਹ ਸਾਂਝ ਬੱਨਾਂ ਕਦੀ ਛੁੱਟਣਾ ਨਹੀਂ !
ਬਾਂਹਾਂ ਭੱਜੀਆਂ ਗਲੇ ਨੂੰ ਆਉਣੀਆਂ ਨੇ,
ਮਾਸ ਨਵ੍ਹਾਂ ਨਾਲੋਂ ਕਦੀ ਟੁੱਟਣਾ ਨਹੀਂ!