ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਪਿਆ ਖੈਬੜੇਂ ਗੱਲਾਂ ਨਿਗੂਣੀਆਂ ਤੋਂ,
ਤੈਥੋਂ ਧਰਮ ਈਮਾਨ ਦਾ ਵੀ ਅੱਕਿਆ ਏ !
ਪਾਕੇ ਮੂੰਹ ਗਲਮੀਣੇ ਦੇ ਵਿੱਚ ਤੂੰ ਭੀ,
ਜਲਵਾ ਦੱਸ ਖਾਂ ਏਕੇ ਦਾ ਤੱਕਿਆ ਏ!
ਇਕ ਇਕ ਤੰਦ ਨੂੰ ਵੇਖ ਇਤਫ਼ਾਕ ਕਰਕੇ,
ਤੇਰੇ ਸਾਰੇ ਸਰੀਰ ਨੂੰ ਢੱਕਿਆ ਏ!
ਕਰਕੇ ਦੁਸ਼ਮਨੀ ਬੰਦਿਆਂ ਨਾਲ ਤੂੰ ਤੇ,
ਹੁਕਮ ਵੱਡਿਆਂ ਦਾ ਪਰ੍ਹਾਂ ਧੱਕਿਆ ਏ !

ਵੇਖ ਨਾਨਕ ਦੇ ਅੱਖਰ ਨੇ ਚਾਰ ਏਧਰ,
ਓਧਰ ਚਾਰੇ ਈ ਕ੍ਰਿਸ਼ਨ ਦੇ ਜਾਪਦੇ ਨੇ!
ਹਰਫ਼ ਚਾਰ ਮੁਹੰਮਦ ਦੇ ਹੈਨ ਏਧਰ,
ਓਧਰ ਚਮਕਦੇ ਚਾਰ ਮਿਲਾਪ ਦੇ ਨੇ !

ਪੰਜ ਸੌ ਸੱਤਰ ਕ੍ਰਿਸ਼ਨ ਦੇ ਹੈਨ ਅੰਛਰ,
ਵੱਖ ਬਾਨਵੇਂ ਹਜ਼ਰਤ ਦੇ ਪਾ ਦੇਈਏ!
ਇਕ ਸੌ ਇੱਕੀ ਵੀ ਨਾਨਕ ਦੇ ਲਿਖ ਲਈਏ,
ਜ਼ਰਬ ਅੱਠਾਂ ਦੀ ਅੱਡ ਅੱਡ ਲਾ ਦਈਏ!
ਸੱਤ ਜਮ੍ਹਾਂ ਕਰਕੇ ਦਸ ਦੀ ਜ਼ਰਬ ਦੇਈਏ,
ਅਦਦ ਹੋਰ ਭੀ ਤਿੰਨ ਵਧਾ ਦੇਈਏ!
ਫੇਰ ਏਹਨਾਂ ਨੂੰ ਅੱਸੀ ਦੀ ਰਕਮ ਉੱਤੇ,
ਵੱਖੋ ਵੱਖ ਤਕਸੀਮ ਕਰਾ ਦੇਈਏ!