ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੬)

ਸੱਤਰ ਤਿੰਨ ਤਿਹੱਤਰ ਦਾ ਅਦਦ ਬਾਕੀ,
ਵਿੱਚੋਂ ਪਿਆਰ ਦਾ ਰਾਗ ਅਲਾਪ ਨਿਕਲੇ!
ਹੁੰਦੇ ਅਦਦ ਤਿਹੱਤਰ ਮਿਲਾਪ ਦੇ ਨੇ,
ਤਿੰਨਾਂ ਵਿੱਚੋਂ ਮਿਲਾਪ ਮਿਲਾਪ ਨਿਕਲੇ!
ਅਜੇ ਤੀਕ ਨਹੀਂ ਵਿਗਆ ਕੁਝ ਤੇਰਾ,
ਹੁਣ ਭੀ ਸੈਂਤ ਲੈ ਮੋਤੀਆਂ ਡੌਲਿਆਂ ਨੂੰ!
ਰਲਕੇ ਆਪਣੀ ਗੱਲ ਨਬੇੜ ਲਈਏ,
ਤਰਲੇ ਘੱਤੀਏ ਕਾਹਨੂੰ ਵਿਚੋਲਿਆਂ ਨੂੰ!
ਦੁਭਦਾ ਵਿੱਚ ਲੁਟਾਵੀਏ ਪਏ ਮੋਹਰਾਂ,
ਮੋਹਰਾਂ ਲਾਵੀਏ ਪਏ ਅਸੀ ਕੋਲਿਆਂ ਨੂੰ!
ਖੁੰਝ ਗਿਆ ਜੇ ਸਮਾਂ ਏਹ ਯਾਦ ਰੱਖੀਂ,
ਪਏ ਤਰਸਾਂਗੇ ਕੱਚਿਆਂ ਛੋਲਿਆਂ ਨੂੰ!
ਜੇਕਰ ਅੱਜ ਇਤਫ਼ਾਕ ਨੂੰ ਛੇਕ ਦਿੱਤਾ,
ਸਾਡੇ ਨੇੜੇ ਆਜ਼ਾਦੀ ਨੇ ਢੁੱਕਣਾ ਨਹੀਂ!
ਡੁੱਬਣ ਲਈ ਭੀ ਗਿਓਂ ਜੇ 'ਸ਼ਰਫ਼' ਪਿੱਛੋਂ,
ਤੇਰੇ ਮੂੰਹ ਤੇ ਮੱਛੀਆਂ ਥੁੱਕਣਾ ਨਹੀ!