ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੨੭)
ਹਿੰਦੂ-ਮੁਸਲਿਮ-ਸਿੱਖ
ਮੁਸਲਿਮ:-ਤੁਸੀ ਬੜੇ ਕਦੀਰ ਕਰੀਮ ਮੌਲਾ,
ਰੰਗਾ ਰੰਗ ਦੇ ਰੰਗ ਦਿਖਾਉਣ ਵਾਲੇ!
ਏਸ ਜ਼ਿਮੀਂ ਅਸਮਾਨ ਨੂੰ ਸਾਜਕੇ ਤੇ,
ਬਿਨਾਂ ਥੰਮ੍ਹਾਂ ਦੇ ਤੁਸੀ ਟਿਕਾਉਣ ਵਾਲੇ!
ਆਫ਼ਤਾਬ ਮਹਿਤਾਬ ਇਹ ਚੀਜ਼ ਕੀ ਨੇ,
ਜ਼ੱਰੇ ਜ਼ੱਰੇ ਵਿੱਚ ਨੂਰ ਚਮਕਾਉਣ ਵਾਲੇ!
ਕਤਰੇ ਸੁੱਟ ਕੇ ਪਾਣੀ ਵਿੱਚ ਪਾਣੀਆਂ ਦੇ,
ਮੋਤੀ ਸਿੱਪ ਵਿੱਚ ਤੁਸੀਂ ਸਜਾਉਣ ਵਾਲੇ!
ਤੁਸੀ ਬੜੇ ਰਹੀਮ ਕਰੀਮ ਮੌਲਾ,
ਆਦਮ ਹਵਾ ਦਾ ਮੇਲ ਕਰਾਉਣ ਵਾਲੇ!
ਵੱਡੇ ਬਹਿਰ ਹੋ ਰਹਿਮਤਾਂ ਸੱਚੀਆਂ ਦੇ,
ਕਿਸ਼ਤੀ ਨੂਰ ਦੀ ਪਾਰ ਲੰਘਾਉਣ ਵਾਲੇ!
ਤੁਸੀ ਰੋਹੜ ਫਰਊਨ ਨੂੰ ਨੀਲ ਅੰਦਰ,
ਹਜ਼ਰਤ ਮੂਸਾ ਨੂੰ ਪਾਰ ਲੰਘਾਉਣ ਵਾਲੇ!
ਇਬਰਾਹੀਮ ਦੇ ਵਾਸਤੇ ਚਿਖ਼ਾ ਬਲਦੀ,
ਤੁਸੀ ਬਾਗ਼ ਗੁਲਜ਼ਾਰ ਬਣਾਉਣ ਵਾਲੇ!
ਇਸਮਾਈਲ ਪੈਗ਼ੰਬਰ ਦਾ ਛੁਰੀ ਕੋਲੋਂ,
ਇਕ ਇਕ ਲੂੰ ਹੋ ਤੁਸੀ ਬਚਾਉਣ ਵਾਲੇ!