ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩੬)
ਚਿਠੀ!
ਐਤ:-ਐਤਕੀ ਸੀਸ ਕਲਮ ਸਮਝੇਂ,
ਜੇਕਰ ਲਿਖਿਆ ਨ ਕਲਮ ਸਵਾਰ ਖ਼ਤ ਨੂੰ।
ਐਸੇ ਅਦਬ ਆਦਾਬ ਦੇ ਲਿਖੀਂ ਕਲਮੇਂ,
ਚੁਮੇਂ ਯਾਰ ਮੇਰਾ ਸੌ ਸੌ ਵਾਰ ਖ਼ਤ ਨੂੰ।
ਕਰਨਾ ਰਸ ਜਿਹੀ ਭਰੀਂ ਮਜ਼ਮੂਨ ਅੰਦਰ,
ਲਾਵੇ ਸੀਨੇ ਦੇ ਨਾਲ ਦਿੱਲ ਦਾਰ ਖ਼ਤ ਨੂੰ।
ਭੇਜ ਦੇਵਾਂ ਓਏ 'ਸ਼ਰਫ਼' ਜਵਾਬ ਜਲਦੀ,
ਮੇਰੇ ਹਿਜਰ ਦੇ ਵਿਹਦਿਆਂ ਸਾਰ ਖ਼ਤ ਨੂੰ।
ਸੋਮਵਾਰ:-ਨੂੰ ਮੇਰੀਆਂ ਅੱਖੀਆਂ ਨੇ,
ਲਾਈ ਸੌਣ ਦੇ ਵਾਂਗ ਬਰਸਾਤ ਪਿਆਰੇ।
ਸਾਰਾ ਦਿਨ ਭੀ ਰੋ ਕੇ ਗੁਜ਼ਰਦਾ ਏ,
ਗੁਜ਼ਰ ਜਾਂਦੀ ਏ ਰੋਦਿਆਂ ਰਾਤ ਪਿਆਰੇ।
ਸਿਰ ਕਿਸੇ ਦੇ ਮੈਂ ਕੀ ਦੋਸ਼ ਦੇਵਾਂ,
ਏਸੇ ਤਰ੍ਹਾਂ ਸੀ ਲਿਖੀ ਬਰਾਤ ਪਿਆਰੇ!
ਤਰਸ ਖਾਕੇ 'ਸ਼ਰਫ਼’ ਦੇ ਹਾਲ ਉੱਤੇ,
ਸੁਫ਼ਨੇ ਵਿੱਚ ਹੀ ਪੁਛ ਜਾ ਵਾਤ ਪਿਆਰੇ।
ਮੰਗਲ:-ਵਾਂਗ ਜੰਗਲ ਤੇਰੇ ਬਾਝ ਮੈਨੂੰ,