ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪੫)
ਜ਼ਰੇ ਜ਼ਰੇ ਦਾ ਗਿਆ ਹਿਸਾਬ ਲੀਤਾ,
ਜ਼ਰਾ ਫਰਕ ਨਾਂ ਸੀ ਇੱਕ ਮੂ ਹੋਇਆ।
ਮੈਂ ਵੀ ਸਦਿਆ ਗਿਆ ਦਰਬਾਰ ਅੰਦਰ,
ਹਾਜ਼ਰ ਜਾ ਮੁਜਰਮ ਰੂਬਰੂ ਹੋਇਆ।
ਐਸੇ ਸਖ਼ਤ ਸਿਆਹ ਸਨ ਫ਼ੇਲ ਮੇਰੇ,
ਹੱਥ ਪੈਰ ਨੀਲੇ ਕਾਲਾ ਰੂ ਹੋਇਆ।
ਮੈਨੂੰ ਵੇਖ ਕੇ ਸਭਨਾਂ ਦੇ ਪਾਪ ਕੰਬੇ,
ਨਫ਼ਸੀ ਨਫ਼ਸੀ ਦਾ ਸ਼ੋਰ ਹਰ ਸੂ ਹੋਇ! ।
ਦਿੱਤਾ ਗਿਆ ਜਵਾਬ ਨਾਂ ਕੋਈ ਮੈਥੋਂ,
ਰਗਾਂ ਖੁਸ਼ਕ ਤੇ ਬੰਦ ਗਲੂ ਹੋਇਆ ।
ਓਹਦੀ ਬੇਨਿਆਜ਼ੀ ਨੂੰ ਵੇਖ ਕੇ ਤੇ,
ਜਾਰੀ ਜੀਭ ਤੇ ਲਾ ਤਕਨਾ ਤੂ ਹੋਇਆ ।
ਦਿੱਤਾ ਬਖਸ਼ ਸਰਕਾਰ ਨੇ 'ਸ਼ਰਫ਼' ਮੈਨੂੰ ,
ਮੇਰਾ ਕੁਲ ਗੁਨਾਹ ਅਫੂਹ ਹੋਇਆ।
ਬਾਰੀ ਪਿਆਰੀ!
( ੧ )
ਮੇਰੇ ਪਿਆਰੇ ਮਹਿਬੂਬ ਕੋਈ ਫਿਕਰ ਨਾਹੀਂ,
ਕੀਤੇ ਨਜ਼ਰ ਜੇ ਦੀਨ ਈਮਾਨ ਤੇਰੇ।
ਹੋ ਗਈ ਆਹ ਵਿੱਚ ਜਦੋਂ ਤਾਸੀਰ ਪੈਦਾ,
ਫੇਰ ਵੇਖਾਂ ਗੇ ਸ਼ਾਨ ਗੁਮਾਨ ਤੇਰੇ।