ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪੮)
ਨਿਗ੍ਹਾ ਨਾਜ਼ ਦੇ ਤੀਰ ਆ ਹੋਰ ਲਾਜਾ,
ਬੈਠੇ ਮੁਨਤਜ਼ਰ ਅਬਰੂ ਕਮਾਨ ਤੇਰੇ।
ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ,
ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ।
( ੫ )
ਏਹ ਭੀ ਦੁਸ਼ਮਨ ਨਸੀਬਾਂ ਵਿੱਚ ਲਿਖੇ ਹੋਏ ਸਨ,
ਪਟੀ ਨਵੀਂ ਤੋਂ ਨਵੀਂ ਪੜ੍ਹਾਉਣ ਵਾਲੇ।
ਤੈਨੂੰ ਮਖ਼ਮਲੀ ਬਦਨ ਪਸੰਦ ਆਵਨ,
ਕੀਕਰ ਖੱਦਰ ਦੇ ਕੱਪੜੇ ਪਾਉਣ ਵਾਲੇ।
ਸ਼ਫ਼ਕ ਵਾਂਗ ਏਹ ਲਾਲੀਆਂ ਰਹਿਣੀਆਂ ਨਹੀਂ,
ਅਰਸ਼ਾਂ ਉੱਤੇ ਦਿਮਾਗ਼ ਚੜ੍ਹਾਉਣ ਵਾਲੇ ।
ਤੈਨੂੰ ਹੀਰਿਆ ਕੱਚ ਬਨਾਉਂਦੇ ਨੇ,
ਐਡੀ ਬਹੁਤੀ ਨਜ਼ਾਕਤ ਸਖਾਉਣ ਵਾਲੇ।
ਫਰਸ਼ੇ ਰਾਹ ਹੈ ਅਖੀਆਂ ਸਾਡੀਆਂ ਦਾ,
ਮੈਲੇ ਹੁੰਦੇ ਨਹੀਂ ਪੈਰ ਜਾਨਾਨ ਤੇਰੇ।
ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ,
ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ।
(੬)
ਬਾਂਕੇ ਨੈਣਾਂ ਦੇ ਤੀਰ ਕਮਾਨ ਵਾਲੇ,
ਹਦਫ ਕਰਨ ਦੇ ਸਿਖੇ ਨੀ ਵਲ ਅਛੇ ।
ਏਸ ਵਾਸਤੇ ਹਾਜ਼ਰ ਆ ਜਾਨ ਕੀਤੀ,
ਦਿੱਲ ਦੇ ਕੀਤੇ ਨਸ਼ਾਨੇ ਤੂੰ ਕਲ ਅਛੇ।