ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੭ )

(੩ )


ਸਾਂਨੂੰ ਆਪਣਾ ਆਪ ਦਿਖਾਉਣ ਬਦਲੇ,
ਕਦੀ ਆਨ ਕੇ ਚਿਕ ਨੂੰ ਚੁਕ ਜਾਨਾ।
ਝੁਕ ਝੁਕ ਕੇ ਬਾਰੀ ਦੇ ਵਲ ਆਉਣਾ,
ਨਜ਼ਰ ਬਾਹਰ ਵਲ ਮਾਰ ਕੇ ਰੁਕ ਜਾਨਾ।
ਜ਼ਖ਼ਮੀ ਕਰ ਪਰਦੇਸੀਆਂ ਪੰਛੀਆਂ ਨੂੰ,
ਮੇਰੇ ਮੀਰ ਸ਼ਕਾਰ ਫਿਰ ਲੁਕ ਜਾਨਾ।
ਤੇਰੀ ਚਿਕ ਦਾ ਬਿਜਲੀ ਦੇ ਵਾਂਗ ਡਿੱਗਣਾ,
ਨਾਲੇ ਬਾਰੀ ਪਿਆਰੀ ਦਾ ਢੁਕ ਜਾਨਾ
ਸਾਡਾ ਕਹਿੰਦਿਆਂ ਕਹਿੰਦਿਆਂ ਰਹਿ ਜਾਨਾ।
ਰਹਿਣ ਵਸਦੇ ਮਹਿਲ ਮਕਾਨ ਤੇਰੇ।
ਦਿਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ,
ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ।

(੪)


ਤੇਰੀ ਨਜ਼ਰ ਸ਼ਰਮੀਲੀ ਨੇ ਕਹਿਰ ਕੀਤਾ,
ਚੰਗੀ ਤਰਾਂ ਨਾਂ ਮਾਰੇ ਨੇ ਤੀਰ ਖਿਚਕੇ।
ਨਾਂ ਏਹ ਆਰ ਨਾਂ ਜਿਗਰ ਦੇ ਪਾਰ ਹੋਵੇ,
ਆਸ਼ਕ ਹੋ ਗਏ ਨੇ ਬੜੇ ਜਹੀਰ ਖਿਚਕੇ।
ਤੀਰ ਪਲਕਾਂ ਨੂੰ ਆਬ ਝੜਾ ਤਾਜ਼ੀ,
ਡੋਰੇ ਚਸ਼ਮਾਂ ਦੇ ਬੁਤੇ ਬੇ ਪੀਰ ਖਿਚਕੇ।
ਹਰਫ਼ੇ ਗਲਤ ਵਾਂਗੂ ਸਾਂਨੂੰ ਮੇਟ ਜਾਵੇਂ,
ਜਾਨੀ ਕੱਜਲੇ ਦੀ ਇੱਕ ਲਕੀਰ ਖਿਚਕੇ।