ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੦)
ਬਾਜਾਂ ਨਾਲ ਲੜਾਈਆਂ
ਚਿੜੀਆਂ।
ਡਿਓਢ-
ਸ਼ੁੱਭ ਘੜੀ, ਸ਼ੁਭ ਲਗਨ ਮਹੂਰਤ,
ਮਾਤਾ ਗੁਜਰੀ ਜਾਏ! ਪਟਨੇ ਆਏ!
ਮਾਰ ਦਿੱਤੇ ਲਿਸ਼ਕਾਰੇ ਐਸੇ,
ਸੱਤ ਦੀਪ ਚਮਕਾਏ! ਦਰਸ ਦਿਖਾਏ।
ਹੱਕ ਹਮਸਾਏ ਦੇਣ ਵਧਾਈਆਂ,
ਕਰ ਕਰ ਖੁਸ਼ੀਆਂ ਚਾਏ! ਅੱਖੀਂ ਚਾਏ।
ਗੰਧਰਭ ਹੋਰ ਅਪੱਛਰਾਂ ਆਈਆਂ,
ਨੂਰੀ ਦਰਸ਼ਣ ਪਾਏ! ਰੂਪ ਵਧਾਏ।
ਸਚ ਖੰਡ ਵਿੱਚੋਂ ਦੇਵਤੇ ਸਾਰੇ,
ਹੁਮ ਹੁਮਾਕੇ ਧਾਏ! ਦਰਸ਼ਨ ਪਾਏ।
ਬਾਲੇਪਨ ਵਿੱਚ ਗੁਰੂਆਂ ਵਾਲੇ,
ਆ ਉਪਦੇਸ਼ ਸੁਣਾਏ! ਭਰਮ ਮਿਟਾਏ।
ਜ਼ੁਲਮ ਜ਼ਬਰ ਦੇ ਬੱਦਲ ਸਾਰੇ,
ਧੂੜਾਂ ਵਾਂਗ ਉਡਾਏ! ਕਰਮ ਕਮਾਏ।
ਨਾਤਾਣਾਂ ਤੇ ਤਾਣੀ ਵਾਲੇ,
ਤੰਬੂ ਤਾਣ ਵਿਖਾਏ! ਦੁਖੀ ਹਸਾਏ।
ਫੜ ਫੜ ਤੇਗਾਂ ਪਾਪੀ ਵੈਰੀ,