ਪੰਨਾ:ਸੁਨਹਿਰੀ ਕਲੀਆਂ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੧)

ਸੁਸਰੀ ਵਾਂਗ ਸਵਾਏ! ਦੂਣ ਸਵਾਏ।
ਕਰ ਸ਼ਾਦੀ ਪਰਸਾਦੀ ਹਾਥੀ,
ਖੁੱਲਾਂ ਨਾਲ ਹੰਡਾਏ! ਮਨ ਪਰਚਾਏ।
ਛੇ ਛੇ ਸੂਰੇ ਪੂਰੇ ਕਰ ਕਰ,
ਸੱਠਾਂ ਨਾਲ ਲੜਾਏ! ਜੋ ਲੜ ਲਾਏ।
ਬੇ ਪਰਤੀਤੇ ਆਏ ਜੇਹੜੇ,
ਪਿੱਪਲ ਦਾ ਗਿਣਵਾਏ! ਭਰਮ ਮਿਟਾਏ।
ਤੀਰ ਪਿਆਰੇ, ਚਿੱਲੇ ਵਿੱਚੋਂ,
ਪਰੀਆਂ ਵਾਂਗ ਉਡਾਏ! ਖਤ ਪਹੁੰਚਾਏ।
ਉਂਕੇ ਕਦੀ ਨ ਟੀਚੇ ਉੱਤੋਂ,
ਸਾਫ਼ ਨਿਸ਼ਾਨੇ ਲਾਏ! ਜਿੱਧਰ ਧਾਏ।
ਤੇਰੇ ਨੀਲੇ ਦੇ ਖ਼ੂਰ ਉੱਤੋਂ,
ਸੂਰਜ ਚੰਦ ਘੁਮਾਏ! ਉਤ੍ਹਾਂ ਚੜ੍ਹਾਏ।
ਸੁੰਦਰ ਕਲਗੀ ਵਾਲਿਆ ਤੇਰੇ,
ਸਖੀਆਂ ਗੀਤ ਬਣਾਏ! ਘਰ ਘਰ ਗਾਏ।
ਨੀਲਾ ਘੋੜਾ ਬਾਂਕਾ ਜੋੜਾ,
ਹੱਥ ਪੁਰ ਬਾਜ ਹਾਏ! ਗੁਰੂ ਜੀ ਆਏ।
ਧੀਰਜ ਦੇਵਨ ਬਾਜ ਤੇਰੇ ਓ,
ਬਾਗ਼ ਗੁਰੂ ਦੇ ਆਏ! ਭਰਮ ਮਿਟਾਏ।
ਸੰਗਤ ਦੇ ਵਿੱਚ ਅੰਮ੍ਰਿਤ ਵਾਲੇ
ਸੋਹਣੇ ਛੱਟੇ ਲਾਏ! ਮੀਂਹ ਬਰਸਾਏ।
ਬਾਜ਼ਾਂ ਨਾਲ ਲੜਾਈਆਂ ਚਿੜੀਆਂ,