ਪੰਨਾ:ਸੁਨਹਿਰੀ ਕਲੀਆਂ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੨)

ਗਿੱਦੜ ਸ਼ੇਰ ਬਣਾਏ! ਜੁੱਧ ਕਰਾਏ।
ਧਰਮ ਸਚਾਈ ਬਦਲੇ ਪਿਆਰੇ,
ਚਾਰੇ ਲਾਲ ਕੁਹਾਏ! ਵੰਸ ਲੁਟਾਏ।
ਨਾਨਕ ਵਾਂਗੂ ਦੁਨੀਆਂ ਉੱਤੇ,
ਸਦਾ, ਨਿਸ਼ਾਨ ਝੁਲਾਏ! ਬੂਟੇ ਲਾਏ।
ਇੱਕ ਓਂਕਾਰ ਅਕਾਲ ਪੁਰਖ ਦੇ,
ਸੁੰਦਰ ਸਬਕ ਪੜਾਏ! ਜੋ ਰੱਬ ਭਾਏ।
ਮਾਧੋ ਵਰਗੇ ਜਾਦੂਗਰ ਭੀ,
ਬੰਦੇ 'ਸ਼ਰਫ਼' ਬਣਾਏ! ਭਰਮ ਮਿਟਾਏ।


ਪੰਜ ਪੰਜ ਘੁੱਟ ਪਾਂਣੀ
ਖੰਡੇ ਦਾ ਪਿਆਲ ਕੇ

ਕ:-ਆਜਾ ਮੇਰੀ ਕਲਮ ਪਯਾਰੀ ਜਾਵਾਂ ਤੈਥੋਂ ਬਲਹਾਰੀ,
ਚੱਲ ਖਾਂ ਚਕੋਰ ਵਾਲੀ ਚਾਲ ਝੂਲ ਝਾਲ ਕੇ!
ਸੰਗਤਾਂ ਦੇ ਦਿਲਾਂ ਨੂੰ ਅਨੰਦ ਜ਼ਰਾ ਕਰ ਦੇਵੀਂ!
ਕਲਗ਼ੀਧਰ ਤੇਗ਼ ਦਾ ਨਜ਼ਾਰਾ ਭੀ ਵਿਖਾਲਕੇ!
ਸ਼ਾਹੀ ਫੌਜਾਂ ਬਿਕਰਮੀ ਸਤਾਰਾਂ ਸੌ ਤੇ ਸੱਠ ਵਿੱਚ,
ਬੈਠੀਆਂ ਅਨੰਦ ਪੁਰ ਉੱਤੇ ਘੇਰਾ ਡਾਲ ਕੇ!