ਪੰਨਾ:ਸੁਨਹਿਰੀ ਕਲੀਆਂ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੩)

ਲਹਿੰਦੇ ਵਲ ਜਾਓ ਬੱਚਾ ਹੜ੍ਹ ਵਾਂਗੂੰ ਚੜ੍ਹ ਆਓ,
ਘੱਲਿਆ 'ਅਜੀਤ' ਜੀ ਨੂੰ ਪਿਤਾ ਨੇ ਸਿਖਾਲਕੇ!
ਦੂਜੀ ਗੁੱਠੋਂ ਆਪ ਆਏ ਚੜ੍ਹ ਕੇ ਹਨੇਰੀ ਵਾਂਗ,
ਉੱਚ ਵਾਲੇ ਸਿੰਘ ਪੀਰ ਨਾਲ ਲੈਕੇ ਬਾਲਕੇ!
ਸ਼ਾਹੀ ਫੌਜਾਂ ਨਾਲ ਆਕੇ ਹੋਯਾ ਐਸਾ ਟਾਕਰਾ ਸੀ,
ਕਾਲ ਦਿਉਤਾ ਨੱਸ ਗਿਆ ਜਾਨ ਨੂੰ ਸੰਭਾਲਕੇ!
ਤੇਗ਼ ਵਾਲੀ ਖੁੰਡੀ ਐਸੀ ਵਾਹੀ ਸੀ 'ਅਜੀਤ' ਜੀ ਨੇ,
ਖਿੱਦੋ ਵਾਂਗ ਸੀਸ ਸੁੱਟੋ ਧੜਾਂ ਤੋਂ ਉਛਾਲਕੇ।
ਜੇੜ੍ਹਾ ਆਯਾ ਸਾਮ੍ਹਣੇ ਉਹ ਇੱਕ ਦਾ ਬਣਾਯਾ ਦੇ,
ਮਾਂ ਜਾਯਾ ਪੁੱਤ ਨ ਕੋਈ ਵਾਰ ਗਿਆ ਟਾਲਕੇ।
ਗੋਰਾ ਗੋਰਾ ਮੁਖ ਜਿਨੂੰ ਤੇਗ਼ ਦਾ ਵਿਖਾਲ ਦਿੱਤਾ,
ਓਸੇ ਦਾ ਕਲੇਜਾ ਆਂਦਾ ਨਾਲੇ ਹੀ ਉਧਾਲਕੇ!
ਦੂਜੇ ਪਾਸੇ ਚੱਟਦੀ ਸੀ ਤੇਗ਼ ਦਸਮੇਸ਼ ਜੀ ਦੀ,
ਵੈਰੀਆਂ ਦੇ ਕਾਲਜੇ ਦਾ ਖ਼ੂਨ ਭਾਲ ਭਾਲ ਕੇ!
ਇੱਕੋ ਘਰ ਵਾਲੀ ਪਰੀ ਜੁੱਧ ਵਿੱਚ ਉੱਡ ਉੱਡ,
ਰੱਤ ਵਾਲੇ ਸੁੱਟਦੀ ਸੀ ਲਾਲ ਪਈ ਉਗਾਲਕੇ!
ਜਿਹੜਾ ਰਤਾ ਤਾ ਹੋਇਆ ਤੋਤੇ ਤੋਤੇ ਤਾ ਉਹਨੂੰ,
ਧਾਰ ਨਾਲ ਠੰਢਾ ਕੀਤਾ ਉੱਥੇ ਹੀ ਨੁਹਾਲਕੇ!
ਚੱਕੀਆਂ ਦੇ ਪੁੜਾਂ ਵਾਂਗੂੰ ਦੋਹਾਂ ਤੇਗਾਂ ਫਿਰ ਫਿਰ,
ਦਾਣੇ ਵਾਂਗ ਰੱਖ ਦਿੱਤੇ ਦੱਲ ਸੀ ਹੁੰਦਾਲ ਕੇ।
ਵੇਖ ਵੇਖ ਸੂਰਿਆਂ ਨੂੰ ਸੂਬਾ ਸਰਹੰਦ ਵਾਲਾ,
ਪੁੱਛੇ ਅਜਮੇਰ ਚੰਦ ਰਾਜੇ ਨੂੰ ਬਹਾਲਕੇ।