ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬੦)
ਕਲਗੀ ਵਾਲੇ ਜੀ!
ਆਪ ਦੇ ਨਾਮ ਉੱਤੋਂ!
ਹਾੜੇ ਸੁਣ ਸੁਣ ਕੇ ਦੁਖੀ ਬੰਦਿਆਂ ਦੇ,
ਦਯਾ ਕਰਨ ਤੇ ਜਦੋਂ ਕਰਤਾਰ ਹੋਇਆ।
'ਪਟਨੇ' ਸ਼ਹਿਰ ਵਿੱਚ ਕ੍ਰਿਪਾ ਦੀ ਲੈਹਰ ਆਈ,
ਵਿਚੋਂ, 'ਲਾਲ' 'ਸੁੱਚਾ' ਪੈਦਾਵਾਰ ਹੋਇਆ।
"ਮਾਤਾ ਗੁਜਰੀ" ਨੂੰ ਦਾਈ ਨੇ ਆਖਿਆ ਏ,
ਤੁਹਾਡੇ ਘਰ ਕੋਈ "ਅਵਤਾਰ" ਹੋਇਆ!
ਪਿਤਾ "ਤੇਗ਼ ਬਹਾਦੁਰ" ਵਧਾਈਆਂ ਲੈ ਲੈ,
ਫੁਲ ਫੁਲ ਖੁਸ਼ੀ ਵਿੱਚ ਬਾਗ਼ਬਹਾਰ ਹੋਇਆ!
ਤੇਰਾ ਰੂਪ ਅਨੂਪ ਤੇ ਚੰਦ ਚੇਹਰਾ,
ਜੀਹਨੇ ਵੇਖਿਆ ਉਹੋ ਬਲਿਹਾਰ ਹੋਇਆ!
ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ!
ਆਕੇ 'ਪੰਡਤਾਂ' ਆਪਦੇ ਸ਼ੈਹਰ ਅੰਦਰ,
ਜਦੋਂ ਰੋ ਰੋ ਬੜਾ ਵਿਰਲਾਪ ਕੀਤਾ!
ਇਹ 'ਹੱਤਿਆ' ਸੀਸ ਦੇ ਕੋਈ ਮੰਗਦੀਏ,
ਸੁਣਕੇ ਹੁਕਮ ਸੀ ਆਪ ਦੇ ਬਾਪ ਕੀਤਾ!
ਨੌਵੇਂ ਵਰ੍ਹੇ ਦੇ ਵਿੱਚ ਸੌ ਤੁਸੀਂ ਓਦੋਂ