ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੧)

ਬੋਲ ਹੱਸਕੇ ਕੋਲੋਂ ਇਹ ਆਪ ਕੀਤਾ!
"ਮੇਰੇ ਪਿਤਾ ਜੀ! ਸੀਸ ਬੀ ਜਾਵੇ ਭਾਵੇਂ,
ਜਾਏ ਹਿੰਦ ਚੋਂ ਦੂਰ ਪਰ ਪਾਪ ਕੀਤਾ!"
"ਧਰਮ ਰਖਸ਼ਾ" ਵਾਲੀ ਇਹ ਬਿਨ ਸੁਣਕੇ,
ਉਨ੍ਹਾਂ ਕੋਲੋਂ ਵੀ ਨਹੀਂ ਸੀ ਇਨਕਾਰ ਹੋਇਆ!
ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ!
ਪੱਥਰ ਦਿੱਲਾਂ ਦੇ ਡੱਕਰੇ ਹੋਏ ਸੁਣ ਕੇ,
ਗੱਲਾਂ ਆਪ ਦੀਆਂ ਜੇਹੀਆਂ ਸੱਚੀਆਂ ਸਨ!
ਲਹੂ ਆਪਣਾ ਡੋਹਲ ਬੁਝਾਈਆਂ ਚਾ,
ਜੇਹੜੀਆਂ ਪਾਪ ਦੀਆਂ ਅੱਗਾਂ ਮੱਚੀਆਂ ਸਨ।
ਸੱਚ ਕਹਵਾਂ ਮੈਂ ਖਾਲਸਾ ਧਰਮ ਦੀਆਂ,
ਕੰਧਾਂ ਗੁਰੂ ਜੀ ਓਦੋਂ ਤੇ ਕੱਚੀਆਂ ਸਨ!
"ਲਖ਼ਤੇ-ਜਿਗਰ" ਕੁਹਾ ਕੇ ਯੁੱਧ ਅੰਦਰ,
ਲਾਈਆਂ ਇਨ੍ਹਾਂ ਨੂੰ ਤੁਸੀਂ ਹੀ ਬੱਚੀਆਂ ਸਨ!
ਬਦਲੇ ਇੱਟਾਂ ਦੇ ਨੀਹਾਂ ਵਿੱਚ "ਲਾਲ" ਦਿੱਤੇ,
ਤਾਂ ਇਹ ਸਿੱਖੀ ਦਾ ਮੈਹਲ ਤਿਆਰ ਹੋਇਆ!
ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ!
ਇਕਦਰ ਸੰਗਤ ਤੇਰੀ, ਇਕਦਰ ਗ਼ੈਰ ਬੈਠਾ,
ਵਿੱਚ ਰੱਖੀ ਸ਼ਤਰੰਜ ਹੈ ਲਾਲ ਹੋਈ!