ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੨)

ਘਰ ਆਣ ਕੇ ਗ਼ੈਰਾਂ ਨੇ ਮੱਲਿਆ ਏ,
ਐਸੀ ਪੁੱਠੀ ਨਸੀਬਾਂ ਦੀ ਚਾਲ ਹੋਈ!
ਦੇ ਕੇ "ਸ਼ੈਹ" ਜੋ ਦੁਸ਼ਮਨ ਨੂੰ ਘਰੋਂ ਕੱਢੇ,
ਹੁਣ ਹੈ ਓਸ ਖਿਲਾਰੂ ਦੀ ਭਾਲ ਹੋਈ!
ਲੂੰ ਲੂੰ ਸੰਗਤ ਦਾ ਗ਼ਮਾਂ ਵਿੱਚ ਵਿੰਨ੍ਹਿਆਂ ਹੈ,
ਦੁਖੀ ਆਪ ਬਾਝੋਂ ਵਾਲ ਵਾਲ ਹੋਈ!
"ਨੀਲੀ ਵਲਿਆ" ਆਣ ਕੇ ਜਿੱਤ ਬਾਜ਼ੀ,
ਬੜਾ ਚਿਰ ਤੇਰਾ ਇੰਤਜ਼ਾਰ ਹੋਇਆ!
ਕਲਗ਼ੀ ਵਾਲੇ ਜੀ! ਆਪ ਦੇ ਨਾਮ ਉੱਤੋਂ,
ਸਾਰਾ ਪੰਥ ਬਲਿਹਾਰ ਨਿਸਾਰ ਹੋਇਆ!