ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬੩)
ਵੇ ਮੈਂ ਰਾਣੀ ਇਤਿਹਾਸ ਦੇ
ਦੇਸ ਦੀ ਹਾਂ!
ਦੇਵੀ ਸੁਰਗ ਦੀ ਜਗਤ ਦੀ ਮਹਾਰਾਣੀ,
ਦਿਲ ਦੇ ਮਹਿਲ ਅੰਦਰ ਡੇਰਾ ਲੌਣ ਵਾਲੀ!
- ਖ਼ੁਮਰੇ ਵਾਂਗ ਜੋ ਗੁਟਕਦੀ ਵਿੱਚ ਗੱਲਾਂ,
ਵਾਂਗ ਕਲੀਆਂ ਦੇ ਬੁੱਲ੍ਹ ਮੁਸਕੌਣ ਵਾਲੀ!
ਅੱਖ ਬੰਦੇ ਦੀ ਸੱਜੀ ਫੁਰਕਾ ਕੇ ਤੇ,
ਮੁੱਖ +ਚੂਨੀਆਂ ਵਾਂਗ ਭਖੌਣ ਵਾਲੀ!
ਜੀਹਦੇ ਆਉਂਦਿਆਂ ਨੱਸਦੇ ਗ਼ਮ ਸਾਰੇ,
ਪੁੱਛੋ ਨਾਮ ਤੇ 'ਖੁਸ਼ੀ' ਸਦੌਣ ਵਾਲੀ!
ਘਟਾਂ ਬੰਨ੍ਹਕੇ ਅੱਜ ਉਸ਼ੇਰ ਵੇਲੇ,
ਮੇਰੇ ਦਿਲ ਉੱਤੇ ਕਿਤੋਂ ਆ ਗਈ ਸੀ!
ਹੱਸ ਹੱਸਕੇ ਫੁੱਲਾਂ ਦੇ ਵਾਂਗ ਮੈਨੂੰ,
ਚੇਟਕ ਬਾਗ਼ ਦੇ ਸੈਰ ਦੀ ਲਾ ਗਈ ਸੀ!
ਗਿਆ ਟਹਿਲਦਾ ਟਹਿਲਦਾ ਬਾਗ਼ ਅੰਦਰ,
ਜਾਕੇ ਫੁੱਲ ਅਡੋਲ ਇੱਕ ਤੋੜਿਆ ਮੈਂ!
- ਖ਼ੁਮਰਾ ਇਕ ਘੁੱਘੀ ਤੋਂ ਛੋਟਾ ਗੁਟਕਣ ਵਾਲਾ ਪੰਛੀ ਹੈ। +ਚੂਨੀਆਂ ਲਾਲ ਦੀ ਕਿਸਮ ।