ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬੪)
ਲੱਖ ਨੌਂਹਦਰਾਂ ਮਾਰੀਆਂ ਕੰਡਿਆਂ ਨੇ,
ਖਾਲੀ ਹੱਥ ਨ ਪਿਛ੍ਹਾਂ ਨੂੰ ਮੋੜਿਆ ਮੈਂ!
ਡਿੱਗਕੇ ਪਤੀਆਂ ਓਹਦੀਆਂ ਖਿੰਡ ਗਈਆਂ,
ਜਦੋਂ ਸੁੰਘਣਾ ਓਸਨੂੰ ਲੋੜਿਆ ਮੈਂ!
ਬੜੇ ਹਿਰਖ ਤੇ #ਮਨਖ ਦੇ ਨਾਲ ਮੁੜਕੇ,
ਇਕ ਇਕ ਖੰਭੜੀ ਨੂੰ ਫੜਕੇ ਜੋੜਿਆ ਮੈਂ!
ਓਹਨੂੰ ਆਖਿਆ ਦੱਸ ਤੂੰ ਮੂਰਖਾ ਓ,
ਵਿਗੜ ਚੱਲੀ ਸੀ ਸੁੰਘਿਆਂ ਸ਼ਾਨ ਤੇਰੀ?
ਪਾਣ ਪੱਤ ਜਦ ਬੁਲਬਲਾਂ ਲਾਹੁੰਦੀਆਂ ਨੀ,
ਓਦੋਂ ਜਾਂਦੀ ਏ ਕਿੱਥੇ ਇਹ ਆਨ ਤੇਰੀ?
ਅੱਗੋਂ ਓਸਨੇ ਦਿੱਤਾ ਜਵਾਬ ਮੈਨੂੰ,
ਟਾਹਣੀ ਵਾਲੜੇ ਤੋਂ ਪੁੱਛੀਂ ਹਾਲ ਸਾਰਾ!
ਓਥੋਂ ਉੱਠਕੇ ਗਿਆ ਮੈਂ ਓਸ ਵੱਲੇ,
ਜਾ ਕੇ ਕੱਢਿਆ ਦਿਲੀ ਉਬਾਲ ਸਾਰਾ!
ਹੰਝੂ ਡੇਗ ਤਰੇਲ ਦੇ ਅੱਖੀਆਂ ਚੋਂ,
ਦੱਸਣ ਲੱਗਾ ਓਹ ਹਾਲ ਐਹਵਾਲ ਸਾਰਾ!
ਏਸੇ ਸ਼ੁਭ ਸੁਲੱਖਣੇ ਵਾਰ ਬਦਲੇ,
ਅਸਾਂ ਲੁਕ ਕੇ ਕੱਢਿਆ ਸਾਲ ਸਾਰਾ!
ਹੁਣੇ ਨਾਰ ਮੁਟਿਆਰ ਇਕ ਆਵਣੀਏ,
ਰਹਿੰਦੀ ਗੱਲ ਓਹ ਤੈਨੂੰ ਸਮਝਾ ਦਏਗੀ!
- ਅਰਮਾਨ, ਹਸਰਤ।