ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/197

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੭੭)

ਮੇਰੇ ਕਾਬੂ ਰਖਦੀ ਏ, ਮੇਰੇ ਓਸ ਪਿਆਰ ਨੂੰ ਇਹ,
ਮੋਹਰਾ ਸੁਲੇਮਾਨੀ ਲੱਭਾ ਘਾਲ ਨਾਲ ਮੁੰਦਰੀ।
ਮੈਥੋਂ ਭਾਵੇਂ ਦੂਰ ੨ ਰਹੇ ਉਹ ਨਗੀਂਨਾ ਮੇਰਾ,
ਰਵੇ ਓਹਦੀ ਨਿੱਤ ਮੇਰੇ ਨਾਲ ਨਾਲ ਮੁੰਦਰੀ।
ਖੋਹਕੇ ਫ਼ੀਰੋਜ਼ੀ ਥੇਵਾ ਸੀਨੇ ਵਿੱਚ ਰਖਦੀ ਏ,
ਰੱਖੇ ਐਡਾ ਹੇਚ ਓਹਦੇ ਖ਼ਾਲ ਨਾਲ ਮੁੰਦਰੀ।
"ਸ਼ਰਫ਼" ਏਸ ਸਮੇਂ ਵਿੱਚ ਵਟਾਉਂਦਾ ਏ ਕੌਣ ਭਲਾ,
ਲਿੱਸੇ ਨਾਲ ਪਗ ਤੇ ਕੰਗਾਲ ਨਾਲ ਮੁੰਦਰੀ।