ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/198

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੭੮)

ਫ਼ੈਸ਼ਨ

ਰੋ ਰੋ ਬੁੱਡੜ੍ਹੀ ਇੱਕ ਪਈ ਆਖ ਦੀ ਸੀ,
ਇਹ ਕੀ ਰੱਬ ਨੇ ਮੈਂਨੂੰ ਦਿਖਾਏ ਫ਼ੈਸ਼ਨ।
ਵੜਿਆ ਜਦੋਂ ਦਾ ਆਨਕੇ ਹਿੰਦ ਅੰਦਰ,
ਸਾਰੇ ਅਦਬ ਅਦਾਬ ਭੁਲਾਏ ਫ਼ੈਸ਼ਨ।
ਇੱਕ ਧੀ ਤੇ ਇੱਕ ਸੀ ਪੁਤ ਮੇਰਾ,
ਵੇਖੋ ਦੋਵੇਂ ਈਂ ਰੋਹੜ ਗਵਾਏ ਫ਼ੈਸ਼ਨ।
ਕੋਕੇ ਪਾਕੇ ਲਹੂ ਦੀ ਛਿੱਟ ਵਰਗੇ,
ਲਾਲ ਤੀਲੀਆਂ ਲੌਂਗ ਨੂੰ ਲਾਏ ਫ਼ੈਸ਼ਨ।
ਫਿਰੇ ਫੁਲਦਾ ਕੋਟ ਪਤਲੂਨ ਪਾਕੇ,
ਜਾਵੇ ਵਿੱਚ ਨਾਂ ਜ਼ਰਾ ਸਮਾਏ ਫ਼ੈਸ਼ਨ।
ਪੁਤ੍ਰ ਆਖਦਾ? ਵੇਖ ਡੀਜ਼ਾਇਨ ਮੇਰਾ,
ਧੀ ਆਖਦੀ ਵੇਖ ਨੀ ਮਾਏ ਫ਼ੈਸ਼ਨ।
ਪੈ ਗਈ ਲੋੜ ਹੁਣ ਪੌਡਰਾਂ ਸੁਰਖ਼ੀਆਂ ਦੀ,
ਰੱਤ ਚੂਪ ਲਈ ਆਨ ਤਿਹਾਏ ਫ਼ੈਸ਼ਨ।
ਪਿਤਾ ਪੁਰਖੀ ਦੇ ਭੁਲ ਗਏ ਰਾਹ ਸਿੱਧੇ,
ਡਿੰਗੇ ਚੀਰ ਬੇ-ਪੀਰ ਕਢਾਏ ਫ਼ੈਸ਼ਨ।
ਸ਼ਾਇਰ ਨਵੀਂ ਤਸ਼ਬੀਹ ਲਈ ਜਾਨ ਲੰਦਨ,
ਕਿਉਂਕਿ ਪੂਰ ਪੂਰਨ ਚਲਕੇ ਆਏ ਫ਼ੈਸ਼ਨ।