ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੮੨)
ਗੀਤ
ਆ ਜਾ ਮੇਰੇ ਚੰਦ ਮਾਹੀਆ
ਵਾਲ ਤੇਰੇ ਨੇ ਕਾਲੇ ਕਾਲੇ,
ਚਿੱਟੇ ਚਿੱਟੇ ਦੰਦ ਮਾਹੀਆ।
ਸਾਡੇ ਵੇਹੜੇ ਕਿਉਂ ਨਹੀਂ ਆਉਂਦਾ,
ਕੀਨ੍ਹੇ ਕੀਤੋ ਬੰਦ ਮਾਹੀਆ।
ਚਰਖ਼ੇ ਕੱਤ ਦੀ ਵੇਖਾਂ ਤੈਨੂੰ,
ਟੁੱਟ ੨ ਜਾਵੇ ਤੰਦ ਮਾਹੀਆ।
ਬਾਂਹ ਹੁਲਾਰੇ ਖਾਂਦੀ ਮੇਰੀ,
ਛਣਕਨ ਮੇਰੇ ਬੰਦ ਮਾਹੀਆ।
ਜ਼ੁਲਫ਼ ਵਿਖਾਕੇ ਫਾਹਵੇਂ ਦਿਲ ਨੂੰ,
ਕੇਡੇ ਕਰਨਾਂ ਏ ਫੰਦ ਮਾਹੀਆ।
"ਸ਼ਰਫ਼" ਉਡੀਕਾਂ ਹਰਦਮ ਤੈਂਨੂੰ,
ਛੇਤੀ ਪੌ ਹੁਣ ਪੰਦ ਮਾਹੀਆ।
॥ਦੋਹਿਰਾ॥
ਅਲਫ਼ ਅਲੀ ਇਹ ਕੁਦਰਤ ਤੇਰੀ,
ਹਰਦਮ ਰੋਵਾਂ ਸਿਰ ਨੂੰ ਖੋਵਾਂ।
ਚੈਣ ਅਰਾਮ ਹਰਾਮ ਹੋਇਆ ਸਭ,
ਕਦੀ ਨਾਂ ਹੋਵਾਂ ਲੈਂਦਾ ਸੋਵਾਂ।