ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੮੩)
ਦਾਗ਼ ਹਿਜ਼ਰ ਦਾ ਹੰਝੂਆਂ ਅੰਦਰ,
ਮਲ ੨ ਧੋਵਾਂ ਵਗਦੀਆਂ ਲੋਵਾਂ।
'ਸ਼ਰਫ਼' ਮਿਲਾਂ ਜਾ ਦਿਲਬਰ ਤਾਈਂ,
ਜੇ ਪੰਛੀ ਮੈਂ ਹੋਵਾਂ ਉਡ ਖਲੋਵਾਂ।
--0--
ਗੀਤ
ਸਾਡੇ ਵੇਹੜੇ ਆ ਮਾਹੀਆ!
ਵੇ ਆਕੇ ਦਿਲ ਪਰਚਾ ਮਾਹੀਆ!
ਘਰ ਗ਼ੈਰਾਂ ਦੇ ਆਵੇਂ ਜਾਵੇਂ,
ਕਰ ੨ ਗੱਲਾਂ ਚੰਦ ਚੜ੍ਹਾਵੇਂ।
ਸਾਂਨੂੰ ਨਾਂ ਤਰਸਾ ਮਾਹੀਆ,
ਸਾਡੇ ਵੇਹੜੇ ਆ ਮਾਹੀਆ।
ਇਸ਼ਕ ਤੇਰੇ ਨੇ ਕਾਂਗ ਚੜ੍ਹਾਈ,
ਡੁੱਬ ਜਾਂਦੀ ਦਿਆਂ ਦੁਹਾਈ।
ਫੜਕੇ ਕੰਢੇ ਲਾ ਮਾਹੀਆ,
ਸਾਡੇ ਵੇਹੜੇ ਆ ਮਾਹੀਆ।
"ਸ਼ਰਫ਼" ਮਿਲੇਂ ਜੇ ਕਿੱਧਰੇ ਮੈਂਨੂੰ,
ਨੈਣਾਂ ਵਿੱਚ ਬਠਾਵਾਂ ਤੈਨੂੰ।