ਪੰਨਾ:ਸੁਨਹਿਰੀ ਕਲੀਆਂ.pdf/211

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੧)

ਗੀਤ

ਰਿਮ ਰਿਸ ਝਮ ਝਮ ਬਦਲੀ ਬਰਸੇ,
ਸੀਨਾ ਧੜਕੇ ਜੀਊਰਾ ਤਰਸੇ,
ਭਰ ਭਰ ਚਰਸੇ ਆਵਨ ਪਰਸੇ,
ਤੇਰੇ ਬਾਝੋ ਮੈਂਨੂੰ ਪਿਆਰੇ। ਰਿਮ ਰਿਮ....।
ਦਮ ਦਮ ਛਮ ਛਮ ਹੰਝੂ ਰੋਵਾਂ,
ਝਿਲ ਮਿਲ ਕੁੜਤੀ ਮਲ ਮਲ ਧੋਵਾਂ,
ਬੇਕਲ ਹੋਵਾਂ ਬੇਦਿਲ ਹੋਵਾਂ,
ਹਿਕ ਮੇਰੀ ਤੇ ਚਲਨ ਆਰੇ। ਰਿਮ ਰਿਮ....।
ਸੁਣ ਵੇ ਦਰਦੀ ਬਰਦੀ ਦਰਦੀ,
ਤਰਲੇ ਕਰਦੀ ਦੁਖੜੇ ਜਰਦੀ,
ਰੋ! ਰੋ! ਮਰਦੀ ਕਾਂਗਾ ਤਰਦੀ,
ਪਹੁੰਚ ਗਈ ਹੁਣ ਗੋਰ ਕਿਨਾਰੇ। ਰਿਮ ਰਿਮ......।
ਛੇਤੀ ਆ ਹੁਣ! ਦਰਸ ਦਿਖਾ ਹੁਣ,
ਜਾਨ ਬਚਾ ਹੁਣ! ਸੀਨੇ ਲਾ ਹੁਣ,
ਅੱਗ ਬੁਝਾ ਹੁਣ ਠੰਡਾਂ ਪਾ ਹੁਣ,
'ਸ਼ਰਫ' ਤੇਰੇ ਤੋਂ ਜਾਵਾਂ ਵਾਰੇ। ਰਿਮ ਰਿਮ ....।