ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/212

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੯੨)

ਗੀਤ

ਲੰਘਦਾ ਲੰਘਦਾ ਪਿਆਰਾ,
ਨਜ਼ਾਰਾ ਮੈਂਨੂੰ ਦੇ ਗਿਆ।
ਚੜ੍ਹ ਚੜ੍ਹ ਕੋਠੇ ਰਾਹ ਪਈ ਵੇਖਾਂ,
ਅੱਖੀਆਂ ਦੇ ਵਿੱਚ ਠੁਕੀਆਂ ਮੇਖਾਂ।
ਨੀ ਯਾਰ ਦਾ ਇਸ਼ਾਰਾ,
ਹਾਏ! ਲਾਰਾ ਮੈਨੂੰ ਦੇ ਗਿਆ। ਲੰਘਦਾ.........।
ਕੁੰਡਲਾਂ ਵਾਲੜੀ ਜ਼ੁਲਫ਼ ਵਖਾਕੇ,
ਬੂਟੀਆਂ ਵਾਲੜਾ ਰੁਮਾਲ ਉਡਾਕੇ।
ਹਸ ਹੱਸਕੇ ਦੁਲਾਰਾ,
ਸਹਾਰਾ ਮੈਂਨੂੰ ਦੇ ਗਿਆ। ਲੰਘਦਾ......।
ਬੈਠੀ ਸਾਂ ਮੈਂ ਢਾਹਕੇ ਢੇਰੀ,
ਸਈਆਂ ਅੰਦਰ ਬਾਂਹ ਫੜ ਮੇਰੀ।
'ਸ਼ਰਫ਼' ਮੇਰਾ ਚੰਦ ਤਾਰਾ,
ਹੁਲਾਰਾ ਮੈਂਨੂੰ ਦੇ ਗਿਆ। ਲੰਘਦਾ...........।

॥ਦੋਹਿਰਾ॥

ਸਜਨ ਮੇਰੇ ਨੂੰ ਮਿਲਨ ਨਾਂ ਦੇਂਦੇ, ਦੁਸ਼ਮਨ ਮਾਰਨ ਚੂਲਾਂ।
ਅੰਗ ਅੰਗ ਮੇਰਾ ਖੜ ਖੜ ਕਰਦਾ, ਜਿਉਂ ਚਰਖ਼ੇ ਦੀਆਂ ਚੂਲਾਂ।
ਮਾਪੇ ਮੈਂਨੂੰ ਲਾਡਾਂ ਅਦਰ, ਆਂਹਦੇ ਸਨ ਪੰਜ ਫੂਲਾਂ।
'ਸ਼ਰਫ' ਤਦੇ ਇਹ ਚੰਬੜ ਗਈਆਂ, ਦੁੱਖਾਂ ਵਾਲੀਆਂ ਸੂਲਾਂ।