ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੯੬)
ਅੰਬਰ ਉੱਤੇ ਜਿਨ੍ਹੇਂ ਖਿਲਾਰੇ,
ਓਸ ਇੱਕੋ ਦੀ ਕਰ ਤੂੰ ਪੁਜਾ।
ਓਹਦੇ ਨਾਲ ਨਾ ਮੇਲੀਂ ਦੂਜਾ।
੨-
ਦੂਜੀ ਸੱਟੇ ਫੇਰ ਪੁਕਾਰੇ,
ਕਰੀ ਦੋਹਾਂ ਦਾ ਆਦਰ ਪਿਆਰੇ,
ਮਾਂ ਪਿਉ ਉੱਤੋਂ ਜਾਂਵੀਂ ਵਾਰੇ,
ਦੀਨ ਦੁਨੀ ਸਭ ਰੱਬ ਸਵਾਰੇ,
ਮੱਥੇ ਉੱਤੇ ਵੱਟ ਨਾ ਪਾਵੀਂ।
ਨਿਉਂ ਨਿਉਂ ਤੂੰ ਟਹਿਲ ਕਮਾਵੀਂ।
੩-
ਤੀਜੀ ਸੱਟੇ ਕਰੇ ਪੁਕਾਰਾ,
ਰੱਖੀਂ ਸੱਚ ਹਮੇਸ਼ ਪਿਆਰਾ,
ਸੱਚ ਰਲੇ ਜੇ ਮਿੱਟੀ ਸਾਰਾ,
ਜ਼ੱਰਾ ਜ਼ੱਰਾ ਹੁੰਦਾ ਤਾਰਾ,
ਸੱਚ ਹੁੰਦਾ ਹੈ ਜੀਹਦੇ ਪੱਲੇ।
ਸਿੱਕਾ ਉਹਦਾ ਸਾਰੇ ਚੱਲੇ।
੪-
ਆਖਨ ਲਗਾ ਚੌਥੀ ਸੱਟੇ,
ਇਲਮ ਨਾ ਰੋਲੀਂ ਕੌਡੀ ਘੱਟੇ,
ਜੇਕਰ ਮਾਰੇਂ ਏਹਦੇ ਛੱਟੇ,
ਗ਼ਮ ਦੁਖ ਸਾਰੇ ਜਾਨ ਕੱਟੇ,