ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੯੫)
ਸੂਰਜ ਹੋਰਾਂ *ਤੌਲੀ ਤੌਲੀ,
ਕਹੀ ਕਿਰਨਾਂ ਨੂੰ ਹੌਲੀ ਹੌਲੀ,
ਸੁਣ ਸੁਣ ਕੇ ਕਿਰਨਾਂ ਘਬਰਾਈਆਂ।
ਛੇਤੀ ਛੇਤੀ ਹੇਠ ਆਈਆਂ।
ਆਣ +ਘੜੀ ਵਿਚ ਡੇਰਾ ਲਾਇਆ,
ਸ਼ੀਸ਼ੇ ਵਿੱਚੋਂ ਲੰਘ ਵਿਖਾਇਆ,
ਸੂਈਆਂ ਨੂੰ ਕੁਝ ਆਖ ਸੁਣਾਇਆ,
ਵਿੱਛੜੀਆਂ ਨੂੰ ਗਲੇ ਮਿਲਾਇਆ,
ਸੂਈਆਂ ਨੇ ਕੁਝ ਕਹੀ ਨਿਆਰੀ।
ਘੜਿਆਲੀ ਨੂੰ ਸੈਨਤ ਮਾਰੀ।
ਫੜ ਮੁੰਗਲੀ ਘੜਿਆਲੀ ਧਾਇਆ,
ਨੱਸਾ ਵੱਲ ਘੜਿਆਲੇ ਆਇਆ,
ਸੱਟਾਂ ਦਾ ਉਹ ਮੀਂਹ ਵਰਸਾਇਆ,
ਮੱਛੀ ਵਾਂਗੂੰ ਫੜ ਤੜਫਾਇਆ,
ਮਾਰੇ ਚੀਕਾਂ ਕਰੇ ਪੁਕਾਰਾਂ।
ਮੁੱਦਾ ਕੀ? ਕਿ ਵਜ ਗਏ ਬਾਰਾਂ।
ਪਹਿਲੀ ਸੱਟ ਘੜਿਆਲ ਪੁਕਾਰੇ,
ਸੁਣ ਤੂੰ ਆਦਮ ਜ਼ਾਤ ਪਿਆਰੇ,
ਸੂਰਜ ਚੰਦ ਸਤਾਰੇ ਸਾਰੇ,
- ਕਾਹਲੀ ਕਾਹਲੀ।
+ਵਕਤ ਵੇਖਣ ਵਾਲੀ ਘੜੀ।