ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/214

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੯੪)

ਸੂਹੀਆਂ ਲਾਲ ਗੁਲਾਬੀ ਕਲੀਆਂ,
ਚੜ੍ਹ ਬੂਟ ਦੇ ਕੁੱਛੜ ਪਲੀਆਂ,
ਜਾਪਦੀਆਂ ਸਨ ਏਦਾਂ ਖਲੀਆਂ,
ਜਿਉਂ ਕਰ ਹੋਨ ਮਸਾਲਾਂ ਬਲੀਆਂ,
ਵਾਂਗ ਪਤੰਗਾਂ ਡੌਰੇ ਬੌਰੇ।
ਫਿਰਦੇ ਹੈਸਨ ਕਾਲੇ ਭੌਰੇ।
ਭਖ਼ ਲੌਂਦੇ ਸਨ ਜਹੇ ਨਿਆਰੇ,
ਅੱਖੀਂ ਵੇਖ ਭੰਬਰ ਤਾਰੇ,
ਖਿੜ ਖਿੜਾਏ ਫੁੱਲ ਵਿਚਾਰੇ,
ਕਮਲੇ ਹੋ ਕੁਮਲਾਏ ਸਾਰੇ,
ਧੁੱਪ ਮਰੋੜੀ ਫੜ ਫੜ ਝਾਲਰ।
ਚੁਰਮੁਰ ਹੋ ਗਏ ਸੁੰਦਰ ਕਾਲਰ।
ਓਸ ਬਗੀਚੇ ਅੰਦਰ ਭਾਵੇਂ,
ਰੁਖ ਬੂਟੇ ਸਨ ਟਾਵੇਂ ਟਾਵੇਂ,
ਤਦ ਭੀ ਓਹਨਾਂ ਦੇ ਪਰਛਾਵੇਂ,
ਸੂਰਜ ਨੇ ਸਨ ਕੀਤੇ ਸਾਵੇਂ,
ਧੁੱਪ ਜੁਆਨੀ ਅੰਦਰ ਗੁੱਤੀ।
ਥੱਕ ਗਈ ਸੀ ਕਰਕੇ ਬੁੱਤੀ*।
ਅਰਸ਼ ਉੱਤੇ ਕੁਝ ਪੈ ਗਈ ਰੌਲੀ,
ਸੂਰਜ ਨੇ ਕੁਝ ਓਥੋਂ ਗੌਲੀ,


  • ਵਗਾਰ