ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੯੮)
ਵਾ ਲਈ ਰੱਖੀ ਏਧਰ ਬਾਰੀ,
ਦੇਸ ਦੂਜੇ ਦੀਆਂ ਬਾਗ਼ ਬਹਾਰੀਂ।
ਆਪਣੇ ਕੰਡੇ ਉਤੋਂ ਵਾਰੀਂ।
੮-
ਅਠਵੀਂ ਵਾਰੀ ਫੇਰ ਪੁਕਾਰੇ,
ਏਦਾਂ ਮਿਲ ਤੂੰ ਸਭ ਨੂੰ ਪਿਆਰੇ,
ਆਸ਼ਕ,ਅਪਣਾ ਸਮਝਨ ਸਾਰੇ,
ਐਪਰ ਜਾਵਨ ਤੇਥੋਂ ਵਾਰੇ,
ਐਸਾ ਉਚ ਇਖ਼ਲਾਕ ਵਿਖਾ ਦੇ।
ਵੈਰੀ ਨੂੰ ਭੀ ਵੈਰ ਭੁਲਾ ਦੇ।
੯-
ਆਖਨ ਲੱਗਾ, ਨੌਵੀਂ ਚੋਟੇ,
ਭਾਵੇਂ ਪਾਈਏ ਸਿਲਮੇਂ ਗੋਟੇ,
ਵਿੱਚ ਗੁਲਾਮੀ ਉੱਛਨ ਪੋਟੇ,
ਖਰੇ ਰੁਲੇਂਦੇ ਪਰਖਨ ਖੋਟੇ,
ਆਜ਼ਾਦੀ ਵਿੱਚ ਸੁਣ ਤੂੰ ਭੋਲੇ।
ਮੋਤੀ ਜਾਪਣ ਕੱਚੇ ਛੋੱਲੇ।
੧੦-
ਦਸਵੀਂ ਵਾਰ ਤੜਫ ਕੇ ਦੱਸੇ,
ਬੰਦਾ ਜੇਕਰ ਕਮਰਾਂ ਕੱਸੇ,
ਅੱਧ ਵਰਿੱਤਾ ਛੱਡ ਨ ਨੱਸੇ,
ਉੱਦਮ ਕਰਕੇ ਰੋਂਦਾ ਹੱਸੇ,